ਪਾਨੀਪਤ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਉਸ ਦੀਆਂ ਕਰਤੂਤਾਂ ਇੱਕ-ਇੱਕ ਕਰ ਕੇ ਸਾਮ੍ਹਣੇ ਆ ਰਹੀਆਂ ਹਨ। ਰਾਮ ਰਹੀਮ ਆਪਣੇ ਡੇਰੇ 'ਚੋਂ ਜਾਰੀ ਅਖ਼ਬਾਰ ਰਾਹੀਂ ਲੋਕਾਂ ਨੂੰ ਬੱਚੇ ਦਾਨ ਕਰਨ ਸਬੰਧੀ ਇਸ਼ਤਿਹਾਰ ਦਿੰਦਾ ਸੀ ਤੇ ਲੋਕਾਂ ਨੂੰ ਬੱਚੇ ਦਾਨ ਕਰਨ ਦੀ ਪ੍ਰੇਰਨਾ ਦਿੰਦਾ ਸੀ। ਇਸ਼ਤਿਹਾਰ ਵਿੱਚ ਇਸ ਦਾਨ ਕੀਤੇ ਬੱਚੇ ਨੂੰ ਕਿਸੇ ਹੋਰ ਲੋੜਵੰਦ ਨੂੰ ਦੇਣ ਦੀ ਗੱਲ ਕਹੀ ਜਾਂਦੀ ਸੀ। ਪਰ ਇਹ ਦਾਨ ਅਜਿਹਾ ਸੀ ਕਿ ਦਾਨ ਕਰਨ ਵਾਲੇ ਤੇ ਦਾਨ ਲੈਣ ਵਾਲੇ ਪੱਖ ਨੂੰ ਇੱਕ ਦੂਜੇ ਤੋਂ ਦੂਰ ਹੀ ਰੱਖਿਆ ਜਾਂਦਾ ਸੀ ਤੇ ਨਾ ਹੀ ਮਿਲਣ ਦਿੱਤਾ ਜਾਂਦਾ ਸੀ। ਇਸ ਦਾ ਖੁਲਾਸਾ ਪਾਨੀਪਤ ਦੇ ਹਰੀ ਸਿੰਘ ਕਾਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਤੋਂ ਡੇਰਾ ਮੁਖੀ ਨੇ ਉਨ੍ਹਾਂ ਦਾ ਬੱਚਾ ਦਾਨ ਕਰਵਾਇਆ ਸੀ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਨੇ ਡੇਰਾ ਮੁਖੀ ਦੇ ਇਸ਼ਤਿਹਾਰ ਵਿੱਚ ਫਸ ਕੇ 12 ਸਾਲਾਂ ਪਹਿਲਾਂ ਆਪਣਾ ਢਾਈ ਮਹੀਨੇ ਦਾ ਬੱਚਾ ਡੇਰੇ ਵਿੱਚ ਦਾਨ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰ ਬਿਆਨ ਕਰਦਾ ਸੀ ਕਿ ਬੱਚਾ ਦਾਨ ਕਰ ਕੇ ਪਰਿਵਾਰ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਉਸ ਸਮੇਂ ਉਹ ਡੇਰੇ ਦੇ ਅੰਨ੍ਹੇ ਭਗਤ ਸਨ। ਉਨ੍ਹਾਂ ਨੇ ਆਪਣੀ ਇਸੇ ਭਗਤੀ ਦੇ ਵਹਿਣ ਵਿੱਚ ਵਹਿ ਕੇ ਆਪਣਾ ਬੱਚਾ ਡੇਰੇ ਨੂੰ ਦਾਨ ਕਰ ਦਿੱਤਾ। ਡੇਰੇ ਬਾਰੇ ਹੋ ਰਹੇ ਨਿੱਤ ਦੇ ਸਨਖੀਖੇਜ ਖ਼ਲਾਸਿਆਂ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਵਿਰੁੱਧ 2 ਕਤਲ ਦੇ ਮਾਮਲੇ ਵੀ ਅਦਾਲਤ ਵੱਲੋਂ ਵਿਚਾਰਅਧੀਨ ਹਨ।