Punjab News: ਕੈਨੇਡਾ ਦੇ ਸਰੀ 'ਚ ਖਾਲਿਸਤਾਨੀ ਪੱਖੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਰੂਪੋਸ਼ ਹੋਏ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਪੰਨੂ ਆਪਣੇ ਸਾਥੀ ਨਿੱਝਰ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ ਹੈ।


ਵੀਡੀਓ 'ਚ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ- ਰਾਜੀਵ ਗਾਂਧੀ ਤੇ 1991 ਦੀਆਂ ਚੋਣਾਂ ਦਾ ਦੌਰ ਯਾਦ ਕਰੋ। 2024 ਵਿੱਚ ਖਾਲਿਸਤਾਨ ਪੱਖੀ ਸਿੱਖਾਂ ਨੇ ਤੁਹਾਨੂੰ ਲੱਭ ਹੀ ਲੈਣਾ ਹੈ। ਅਸੀਂ ਸ਼ਰੇਆਮ ਘੁੰਮ ਰਹੇ ਹਾਂ, ਤੁਹਾਡੀ ਸਰਕਾਰ ਵਿੱਚ ਹਿੰਮਤ ਹੈ ਤਾਂ ਨਿਕਲੋ ਬਾਹਰ। ਅੱਜ ਵੀ ਅਸੀਂ ਵਾਸ਼ਿੰਗਟਨ ਡੀਸੀ ਦੇ ਬਾਹਰ ਖੜ੍ਹੇ ਹਾਂ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸੁਣੋ, ਅਸੀਂ ਰਾਏਸ਼ੁਮਾਰੀ ਨਾਲ ਵੱਖਰਾ ਪੰਜਾਬ ਲੈ ਕੇ ਰਹਾਂਗੇ।


ਇਹ ਵੀ ਪੜ੍ਹੋ: Khalistani Hardeep Nijjar shot dead: ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ



ਇਹ ਵੀਡੀਓ ਪੰਨੂ ਨੇ ਗਰੀਨ ਸਕਰੀਨ ਦੇ ਸਾਹਮਣੇ ਖੜ੍ਹੋ ਹੋ ਕੇ ਬਣਾਈ ਹੈ ਪਰ ਇਸ ਦੇ ਬਾਵਜੂਦ ਉਹ ਵਾਸ਼ਿੰਗਟਨ ਡੀਸੀ ਦੇ ਬਾਹਰ ਖੜ੍ਹੇ ਹੋਣ ਦੀ ਗੱਲ ਕਹਿ ਰਿਹਾ ਜਦਕਿ ਪੰਨੂ ਪਿਛਲੇ 3 ਦਿਨਾਂ ਤੋਂ ਰੂਪੋਸ਼ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਪੰਨੂੰ ਦੇ ਅਪਰੇਸ਼ਨਾਂ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖਬਰਾਂ ਆਈਆਂ ਹਨ ਪੰਨੂ ਆਪਣੇ ਸਾਥੀ ਦੀ ਮੌਤ ਤੋਂ ਬਾਅਦ ਰੂਪੋਸ਼ ਹੋ ਗਿਆ ਹੈ।


ਇਹ ਵੀ ਪੜ੍ਹੋ: Punjab News: ਖਾਲਿਸਤਾਨ ਪੱਖੀਆਂ ਦੇ ਲਗਾਤਾਰ ਕਤਲਾਂ ਮਗਰੋਂ ਵਿਦੇਸ਼ਾਂ 'ਚ ਹਲਚਲ! ਗੁਰਪਤਵੰਤ ਪੰਨੂ ਹੋਇਆ ਰੂਪੋਸ਼


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।