Khalistan Referendum-II : ਵਿਦੇਸ਼ਾਂ ਵਿੱਚ ਤਿੰਨ ਖਾਲਿਸਤਾਨੀਆਂ ਦੀ ਮੌਤ ਤੋਂ ਬਾਅਦ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਹੁਣ ਮੁੜ ਸੁਰੱਖਿਆ ਏਜੰਸੀਆਂ ਦੇ ਰਡਾਰ 'ਤੇ ਆ ਗਿਆ ਹੈ। ਖਾਸ ਕਰਕੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਕੈਨੇਡਾ ਵਿੱਚ ਕਰਵਾਏ ਗਏ ਇੱਕਠ ਕਰਕੇ ਭਾਰਤੀ ਏਜੰਸੀਆਂ ਵੀ ਸਤਰਕ ਹੋ ਗਈ ਹਨ। 



ਪੰਜਵੜ ਤੇ ਖੰਡੇ ਦੀ ਮੌਤ


6 ਮਈ ਨੂੰ ਲਾਹੌਰ ਵਿੱਚ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਜਵੜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਇੱਕ ਮਹੀਨੇ ਬਾਅਦ 15 ਜੂਨ ਨੂੰ ਵਾਰਿਸ ਪੰਜਾਬ ਦੇ ਮੁਖੀ ਤੇ ਖਾਲਿਸਤਾਨ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਦੱਸੇ ਜਾਂਦੇ ਅਵਤਾਰ ਸਿੰਘ ਖੰਡਾ ਦੀ ਯੂਕੇ ਦੇ ਇੱਕ ਹਸਪਤਾਲ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। 



ਨਿੱਝਰ ਦੀ ਮੌਤ


ਇਸ ਤੋਂ ਤਿੰਨ ਦਿਨ ਬਾਅਦ 18 ਜੂਨ ਨੂੰ ਕੈਨੇਡੀਅਨ ਨਾਗਰਿਕ ਅਤੇ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਦੋ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ।



ਕੈਨੇਡਾ 'ਚ ਰੈਫਰੈਂਡਮ


ਨਿੱਝਰ ਦੀ ਮੌਤ ਤੋਂ ਬਾਅਦ ਪਿਛਲੇ ਹਫ਼ਤੇ ਹੀ ਪੰਨੂ ਨੇ ਕੈਨੇਡਾ ਵਿੱਚ "ਸ਼ਹੀਦ ਨਿੱਝਰ ਮਾਰ ਇੰਡੀਆ ਰੈਫਰੈਂਡਮ" ਕਰਵਾਇਆ, ਕੀ ਹਰਦੀਪ ਸਿੰਘ ਨਿੱਝਰ ਦੀ 'ਕਤਲ' ਲਈ ਭਾਰਤੀ ਹਾਈ ਕਮਿਸ਼ਨਰ ਵਰਮਾ ਜ਼ਿੰਮੇਵਾਰ ਹੈ। ਖਾਲਿਸਤਾਨ ਰੈਫਰੈਂਡਮ-2 ਹੁਣ 29 ਅਕਤੂਬਰ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ। 



ਪੰਨੂ ਦਾ ਕੱਚਾ ਚਿੱਠਾ


ਗੁਰਪਤਵੰਤ ਸਿੰਘ ਪੰਨੂ 'ਤੇ ਪੰਜਾਬ ਵਿੱਚ 22 ਅਪਰਾਧਿਕ ਮਾਮਲੇ ਦਰਜ ਹਨ। ਦੂਜੇ ਪਾਸੇ ਟੌਪ ਸਕਿਓਰਟੀ ਫੋਰਸ ਦੀ ਰਾਡਾਰ 'ਤੇ ਪੰਨੂ ਆ ਗਿਆ ਹੈ। ਭਾਰਤ ਸਰਕਾਰ ਨੇ 2020 ਵਿੱਚ ਪੰਨੂ ਜੀ ਜਾਇਦਾਦ ਅਟੈਚ ਕਰ ਦਿੱਤੀ ਸੀ। ਇਹ ਜਾਇਦਾਦ ਯੂਏਪੀਏ ਐਕਤ ਤਹਿਤ ਕੀਤੀ ਗਈ ਸੀ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ‘ਤੇ ਝੰਡਾ ਚੜ੍ਹਾਉਣ ਦੀ ਘਟਨਾ ਉਪਰੰਤ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਛੇ ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤਾ ਸੀ, ਇਸ ਵਿੱਚ ਪੰਨੂ ਨੂੰ ਵੀ ਨਾਮਜਦ ਕੀਤਾ ਗਿਆ ਸੀ। 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial