ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੀ ਆਰੰਭਤਾ ਅੱਜ ਸਿਰਸਾ ਤੋਂ ਹੋਵੇਗੀ। ਇਹ ਵਿਸ਼ਾਲ ਨਗਰ ਕੀਰਤਨ ਇੱਥੋਂ ਆਰੰਭ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰੂ ਕੀ ਨਗਰੀ ਅੰਮ੍ਰਿਤਸਰ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਸਮਾਪਤ ਹੋਵੇਗਾ।


ਪੂਰਾ ਰੂਟ:-

ਅੱਜ ਸਿਰਸਾ ਤੋਂ ਚੱਲ ਕੇ ਸਰਦੂਲਗੜ੍ਹ ਤੇ ਵਿਸ਼ਰਾਮ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ।

23 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ, ਮਲੋਟ ਤੇ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ ਵਿਖੇ।

24 ਨਵੰਬਰ ਨੂੰ ਸ੍ਰੀ ਮੁਕਤਸਰ ਤੋਂ ਚੱਲ ਕੇ ਫਰੀਦਕੋਟ, ਕੋਟਕਪੂਰਾ, ਬਰਗਾੜੀ, ਬਰਨਾਲਾ ਤੋਂ ਹੋ ਕੇ ਵਿਸ਼ਰਾਮ ਰਾਏਕੋਟ ਵਿਖੇ ਹੋਵੇਗਾ।

25 ਨਵੰਬਰ ਨੂੰ ਰਾਏਕੋਟ ਤੋਂ ਚੱਲ ਕੇ ਮਲੇਰਕੋਟਲਾ, ਨਾਭਾ, ਪਟਿਆਲਾ ਤੋਂ ਹੁੰਦਾ ਹੋਇਆ ਗੁ. ਅੰਬ ਸਾਹਿਬ ਮੁਹਾਲੀ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ।

26 ਨਵੰਬਰ ਨੂੰ ਗੁ. ਅੰਬ ਸਾਹਿਬ ਮੁਹਾਲੀ ਤੋਂ ਚੱਲ ਕੇ ਚੰਡੀਗੜ੍ਹ ਸ਼ਹਿਰ ਤੋਂ ਹੁੰਦਾ ਹੋਇਆ ਖਰੜ, ਕੁਰਾਲੀ ਤੇ ਰਾਤ ਦਾ ਵਿਸ਼ਰਾਮ ਗੁ. ਭੱਠਾ ਸਾਹਿਬ ਰੋਪੜ।

27 ਨਵੰਬਰ ਗੁ. ਭੱਠਾ ਸਾਹਿਬ ਰੋਪੜ ਤੋਂ ਵਾਇਆ ਕੀਰਤਪੁਰ ਸਾਹਿਬ ਹੁੰਦਾ ਹੋਇਆ ਦੁਪਹਿਰ ਤੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਵਿਸ਼ਰਾਮ ਕਰੇਗਾ।

28 ਨਵਬੰਰ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਤੋਂ ਚੱਲ ਕੇ ਵਾਇਆ ਗੜ੍ਹਸ਼ੰਕਰ, ਮਾਹਲਪੁਰ, ਹੁਸ਼ਿਆਰਪੁਰ ਤੋਂ ਰਾਮਪੁਰ ਖੇੜਾ, ਗੜ੍ਹਦੀਵਾਲ ਵਿਖੇ ਰਾਤ ਰੁਕੇਗਾ।

29 ਨਵੰਬਰ ਰਾਮਪੁਰ ਖੇੜਾ ਤੋਂ ਚੱਲ ਕੇ ਵਾਇਆ ਦਸੂਹਾ, ਟਾਂਡਾ ਤੋਂ ਹੋ ਕੇ ਸ੍ਰੀ ਹਰਿਗੋਬਿੰਦਪੁਰ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

30 ਨਵੰਬਰ ਸ੍ਰੀ ਹਰਿਗੋਬਿੰਦਪੁਰ ਤੋਂ ਚੱਲ ਕੇ ਵਾਇਆ ਘੁਮਾਣ, ਮਹਿਤਾ ਚੌਂਕ, ਬੋਪਾਰਾਏ, ਨਵਾਂ ਪਿੰਡ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀ., ਨਿਊ ਅੰਮ੍ਰਿਤਸਰ, ਚਮਰੰਗ ਰੋਡ, ਸੁਲਤਾਨਵਿੰਡ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚ ਕੇ ਰਾਤ ਰੁਕੇਗਾ।

1 ਦਸੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਤਰਨਤਾਰਨ, ਖਡੂਰ ਸਾਹਿਬ, ਮੀਆਂ ਵਿੰਡ ਖਿਲਚੀਆਂ ਤੋਂ ਹੋ ਕੇ ਬਾਬਾ ਬਕਾਲਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

2 ਦਸੰਬਰ ਨੂੰ ਬਾਬਾ ਬਕਾਲਾ ਤੋਂ ਆਰੰਭ ਹੋ ਕੇ ਕਰਤਾਰਪੁਰ, ਜਲੰਧਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁ. ਮੰਜੀ ਸਾਹਿਬ ਆਲਮਗੀਰ ਲੁਧਿਆਣਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

3 ਦਸਬੰਰ ਨੂੰ ਗੁ. ਮੰਜੀ ਸਾਹਿਬ ਆਲਮਗੀਰ ਲੁਧਿਆਣਾ ਤੋਂ ਚੱਲ ਕੇ ਮੰਜੀ ਸਾਹਿਬ ਕੋਟਾਂ, ਖੰਨਾ, ਸਰਹੰਦ, ਰਾਜਪੁਰਾ ਤੋਂ ਹੋ ਕੇ ਅੰਬਾਲਾ ਹਰਿਆਣਾ ਵਿਖੇ ਰਾਤ ਦਾ ਵਿਸ਼ਰਾਮ।

4 ਦਸੰਬਰ ਅੰਬਾਲਾ ਤੋਂ ਚੱਲ ਕੇ ਸ਼ਾਹਬਾਦ, ਪਿੱਪਲੀ, ਤਰਾਵੜੀ, ਕਰਨਾਲ, ਪਾਣੀਪਤ ਵਿਖੇ ਵਿਸ਼ਰਾਮ।

5 ਦਸਬੰਰ ਨੂੰ ਪਾਣੀਪਤ ਤੋਂ ਚੱਲ ਕੇ ਗਨੌਰ, ਮੂਰਥਲ, ਕਰਨਾਲ ਬਾਈਪਾਸ, ਮਜਨੂੰ ਕਾ ਟਿੱਲਾ ਦਿੱਲੀ ਵਿਖੇ ਪਹੁੰਚੇਗਾ।

ਉਪਰੰਤ ਇਹ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਜਾ ਕੇ ਸਮਾਪਤ ਹੋਵੇਗਾ। ਇਹ ਸਾਰੀ ਜਾਣਕਾਰੀ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਈ ਗਈ ਹੈ। ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੂਹ ਸਿੱਖ ਸੰਗਤ ਤੇ ਜਥੇਬੰਦੀਆਂ ਨੂੰ ਇਕਮੁਠ ਹੋ ਕੇ ਇਸ ਵਿਸ਼ਾਲ ਨਗਰ ਕੀਰਤਨ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।