ਮੁਹਾਲੀ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਕੋਰੋਨਾ ਵਾਇਰਸ ਦੇ ਕਿਸੇ ਵੀ ਕੇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਚੌਕਸ ਹੈ। ਇਮੀਗ੍ਰੇਸ਼ਨ, ਕਸਟਮਜ਼, ਸੀਆਈਐਸਐਫ, ਪੰਜਾਬ ਸਿਹਤ ਵਿਭਾਗ, ਏਪੀਐਚਓ, ਏਅਰਲਾਈਂਜ ਆਦਿ ਹਵਾਈ ਅੱਡੇ 'ਤੇ ਸ਼ੱਕੀ ਜਾਂ ਖੋਜੇ ਗਏ ਕੋਰੋਨਾ ਵਾਇਰਸ ਦੇ ਕਿਸੇ ਵੀ ਕੇਸ ਨਾਲ ਲੜਣ ਪੂਰੀ ਤਿਆਰੀ ਕਰ ਚੁੱਕਾ ਹੈ।


ਹਰ ਅੰਤਰਰਾਸ਼ਟਰੀ ਯਾਤਰੀ ਦੇ ਆਗਮਨ ਤੇ ਯਾਤਰੀ ਨੂੰ ਬਿਨਾਂ ਸੰਪਰਕ ਵਾਲੇ ਇਨਫਰਾਰੈੱਡ ਥਰਮਾਮੀਟਰ ਦੀ ਵਰਤੋਂ ਕਰਕੇ ਵੇਖਾਇਆ ਜਾਂਦਾ ਹੈ। ਸ਼ੱਕੀ ਵਿਅਕਤੀ ਨੂੰ ਰੱਖਣ ਲਈ ਇੱਕ ਸਪੈਸ਼ਲ ਕਮਰਾ ਬਣਾਇਆ ਗਿਆ ਹੈ।ਸਿਹਤ ਵਿਭਾਗ ਪੰਜਾਬ ਵੱਲੋਂ ਸ਼ੱਕੀ ਨੂੰ ਹਸਪਤਾਲ ਭੇਜਣ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਸਿਹਤ ਵਿਭਾਗ ਦੇ ਸਮਰਪਿਤ ਡਾਕਟਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਈ ਉਪਲਬਧ ਹਨ।

ਲੋੜੀਂਦੀਆਂ ਸਾਵਧਾਨੀਆਂ ਜਿਵੇਂ ਕਿ ਹੈਂਡ ਸੈਨੀਟਾਈਜ਼ਰ, ਮਾਸਕ, ਦਸਤਾਨੇ ਆਦਿ ਦੀ ਵਰਤੋਂ ਸਾਰੇ ਸਬੰਧਤ ਕਰ ਰਹੇ ਹਨ ਅਤੇ ਸਟਾਫ ਨੂੰ ਰੋਜ਼ਾਨਾ ਅਧਾਰ ਤੇ ਸੈਨੀਟਾਈਜ਼ ਕੀਤਾ ਜਾਂਦਾ ਹੈ।