ਸੁਖਬੀਰ ਬਾਦਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਹਰਚਰਨ ਸਿੰਘ ਬੈਂਸ ਨੂੰ ਪਾਰਟੀ ਦੀਆਂ ਪਾਲਸੀਆਂ, ਕਾਰਜ਼ਸ਼ੈੱਲੀ ਅਤੇ ਗਤੀਵਿਧੀਆਂ ਸਬੰਧੀ ਹਾਂ-ਪੱਖੀ ਮਾਨਸਿਕਤਾ ਅਤੇ ਲੋਕ ਰਾਏ ਤਿਆਰ ਕਰਨ ਹਿੱਤ ਵਿਆਪਕ ਅਧਿਕਾਰ ਦੇ ਦਿੱਤੇ ਗਏ ਹਨ। ਉਹ ਸਿਰਫ ਪਾਰਟੀ ਦੇ ਪ੍ਰਧਾਨ ਨੂੰ ਹੀ ਜਵਾਬ-ਦੇਹ ਹੋਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹੋਣ ਦੇ ਨਾਲ-ਨਾਲ ਬੈਂਸ ਨੂੰ ਕੋਰ ਕਮੇਟੀ ਸਮੇਤ ਪਾਰਟੀ ਦੀਆਂ ਸਾਰੀਆਂ ਉੱਚ ਪੱਧਰੀ ਤੇ ਫੈਸਲਾਕੁੰਨ ਇਕਾਈਆਂ ਦਾ ਸਥਾਈ ਅਤੇ ਵਿਸ਼ੇਸ਼ ਮਹਿਮਾਨ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਜਿੱਥੇ ਉਹ ਇੱਕ ਸਲਾਹਕਾਰ ਵੱਜੋਂ ਆਪਣੇ ਫਰਜ਼ ਨਿਭਾਉਣਗੇ।
ਦੱਸ ਦਈਏ ਕਿ ਹਰਚਰਨ ਸਿੰਘ ਬੈਂਸ 1979 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਨ ਤੇ ਅਕਾਲੀ ਸਰਕਾਰ ਦੌਰਾਨ ਉਹ ਚਾਰ ਵਾਰ ਪੰਜਾਬ ਦੇ ਮੁਖ ਮੰਤਰੀ ਦੇ ਮੀਡਿਆ ਅਤੇ ਕੌਮੀ ਮਾਮਲਿਆਂ ਦੇ ਸਲਾਹਕਾਰ ਵੱਜੋਂ ਫਰਜ਼ ਨਿਭਾ ਚੁੱਕੇ ਹਨ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਲਗਪਗ ਸਾਰੇ ਹੀ ਸੰਘਰਸ਼ਾਂ ਦੌਰਾਨ ਉਨ੍ਹਾਂ ਨਾਲ ਖੜੇ ਦਿਖਾਈ ਦਿੱਤੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904