Captain Amarinder Singh On Harish Rawat: ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸੰਗਠਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਚੋਣ ਰੂਪੀ ਸਮੁੰਦਰ ਨੂੰ ਤੈਰਨਾ ਹੈ, ਸਹਿਯੋਗ ਲਈ ਸੰਗਠਨ ਢਾਂਚਾ ਬਹੁਤੀਆਂ ਥਾਵਾਂ 'ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਰਾਵਤ ਦੇ ਇਨ੍ਹਾਂ ਦੋਸ਼ਾਂ 'ਤੇ ਹਾਲ ਹੀ 'ਚ ਕਾਂਗਰਸ ਛੱਡ ਕੇ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਅਨਾ ਮਾਰਿਆ ਹੈ।
ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਤੁਸੀਂ ਜੋ ਬੀਜੋਗੇ, ਵੱਢੋਗੇ! ਤੁਹਾਡੇ ਭਵਿੱਖ ਦੇ ਯਤਨਾਂ ਲਈ ਤੁਹਾਨੂੰ (Harish Rawat ) ਸ਼ੁਭਕਾਮਨਾਵਾਂ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਕੈਪਟਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਸਮੇਂ ਹਰੀਸ਼ ਰਾਵਤ ਪੰਜਾਬ ਦੇ ਇੰਚਾਰਜ ਸੀ। ਇਸ ਦੌਰਾਨ ਕੈਪਟਨ ਅਤੇ ਹਰੀਸ਼ ਰਾਵਤ ਵਿਚਾਲੇ ਦੋਸ਼ਾਂ ਦਾ ਦੌਰ ਵੀ ਚੱਲਿਆ।
ਹਰੀਸ਼ ਰਾਵਤ ਨੇ ਕਾਂਗਰਸ 'ਤੇ ਕੀ ਲਾਏ ਦੋਸ਼?
ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਉਨ੍ਹਾਂ ਲਿਖਿਆ ਇਹ ਕੋਈ ਅਜੀਬ ਗੱਲ ਨਹੀਂ ਹੈ ਕਿ ਚੋਣਾਂ ਰੂਪੀ ਸੁਮੰਦਰ 'ਚ ਤੈਰਨਾ ਹੈ। ਸਹਿਯੋਗ ਲਈ ਸੰਗਠਨ ਢਾਂਚਾ ਬਹੁਤੀਆਂ ਥਾਵਾਂ 'ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ।
ਆਪਣੇ ਅਗਲੇ ਟਵੀਟ 'ਚ ਉਨ੍ਹਾਂ ਲਿਖਿਆ, "ਸੱਤਾ ਨੇ ਕਈ ਮਗਰਮੱਛਾਂ ਨੂੰ ਉੱਥੇ ਛੱਡ ਰੱਖੇ ਹਨ। ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਦਿਮਾਗ 'ਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ ਹੈ।
ਰਾਵਤ ਦੇ ਇਸ ਸਟੈਂਡ ਬਾਰੇ ਕਾਂਗਰਸ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਨੂੰ ਉਤਰਾਖੰਡ ਵਿਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਮੰਨਿਆ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿਚ ਉਹ ਰਾਜ ਵਿਚ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਹਨ।
ਇਹ ਵੀ ਪੜ੍ਹੋ: Gold Silver Price : ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ, ਜਾਣੋ ਅੱਜ ਦਾ ਭਾਅ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/