Punjab Congress: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਉਹ ਕੁਝ ਮਹੀਨਿਆਂ ਬਾਅਦ ਆਪਣੇ ਗ੍ਰਹਿ ਰਾਜ ਉੱਤਰਾਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਵਤ ਨੇ ਬੁੱਧਵਾਰ ਸਵੇਰੇ ਮੁਲਾਕਾਤ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੀ ਇੱਛਾ ਬਾਰੇ ਦੱਸਿਆ ਹੈ।




ਰਾਵਤ ਨੇ ਬਾਅਦ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਮੈਂ ਅੱਜ ਇੱਕ ਵੱਡੀ ਸ਼ਸ਼ੋਪੰਜ ਤੋਂ ਉਭਰਿਆ ਹਾਂ। ਇੱਕ ਪਾਸੇ ਮੇਰੀ ਡਿਊਟੀ ਜਨਮ ਭੂਮੀ ਲਈ ਹੈ ਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ। ਸਥਿਤੀ ਗੁੰਝਲਦਾਰ ਹੁੰਦੀ ਜਾ ਰਹੀ ਹੈ, ਕਿਉਂਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ, ਦੋਵਾਂ ਥਾਵਾਂ 'ਤੇ ਪੂਰਾ ਸਮਾਂ ਦੇਣਾ ਪਏਗਾ।


ਇਸ ਦੇ ਨਾਲ ਹੀ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਦੇ ਜਾਣ ਨਾਲ ਪਾਰਟੀ ਪ੍ਰਭਾਵਿਤ ਨਹੀਂ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਹਰੀਸ਼ ਰਾਵਤ ਨੇ ਕਿਹਾ ਹੈ ਕਿ ਕੈਪਟਨ ਦੇ ਜਾਣ ਨਾਲ ਕਾਂਗਰਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ, ਬਲਕਿ ਇਸ ਨਾਲ ਕਾਂਗਰਸ ਦੇ ਵਿਰੋਧੀ ਵੰਡੇ ਜਾਣਗੇ। ਇਸ ਦਾ ਕਾਂਗਰਸ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੇ ਜਿਸ ਤਰ੍ਹਾਂ ਕੰਮ ਕਰਨਾ ਸ਼ੁਰੂ ਕੀਤਾ ਹੈ, ਇਸ ਦਾ ਪੰਜਾਬ ਤੇ ਸਮੁੱਚੇ ਦੇਸ਼ ਵਿੱਚ ਚੰਗਾ ਪ੍ਰਭਾਵ ਪਿਆ ਹੈ ਤੇ ਇਸ ਅਧਾਰ ਤੇ ਵੋਟ ਨਿਰਭਰ ਕਰੇਗੀ।


ਉਨ੍ਹਾਂ ਕਿਹਾ ਕਿ ਜੇ ਕੈਪਟਨ ਭਾਜਪਾ ਨਾਲ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ। ਰਾਵਤ ਨੇ ਕਿਹਾ ਕਿ ਜੇ ਉਹ ਧਰਮ ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ 'ਤੇ ਖਰਾ ਨਹੀਂ ਉੱਤਰ ਸਕਦੇ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ? ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ 'ਸਰਬ ਧਰਮ ਸਮਝ' ਦਾ ਪ੍ਰਤੀਕ ਮੰਨਿਆ ਜਾਂਦਾ ਸੀ ਤੇ ਲੰਮੇ ਸਮੇਂ ਤੱਕ ਕਾਂਗਰਸ ਦੀਆਂ ਪਰੰਪਰਾਵਾਂ ਨਾਲ ਜੁੜੇ ਰਹੇ। ਜੇ ਉਹ ਜਾਣਾ ਚਾਹੁੰਦੇ ਹਨ, ਤਾਂ ਉਹ ਜਾ ਸਕਦੇ ਹਨ।


ਇਹ ਵੀ ਪੜ੍ਹੋ: Explained: ਕੈਪਟਨ ਦੀ ਨਵੀਂ ਪਾਰਟੀ ਬਣਨ ਨਾਲ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਹੋਵੇਗਾ? ਜਾਣੋ ਕਿਵੇਂ ਬਦਲਣਗੇ ਸਿਆਸੀ ਸਮੀਕਰਣ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904