ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਲੰਧਰ ਦੇ ਦੇਵੀ ਤਾਲਾਬ ਮੰਦਰ 'ਚ ਕਲਾਸਿਕਲ ਮਿਊਜ਼ੀਕ ਦਾ ਮਹਾਕੁੰਭ ਹੋਣ ਜਾ ਰਿਹਾ ਹੈ। 22 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਇਸ ਮਹਾਕੁੰਭ 'ਚ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਤੋਂ ਵੀ ਕਲਾਕਾਰ ਆ ਰਹੇ ਹਨ।

ਸੁਸਾਇਟੀ ਦੀ ਪ੍ਰਧਾਨ ਪੂਰਨਿਮਾ ਬੇਰੀ ਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ 142ਵੇਂ ਹਰੀਵੱਲਭ ਸੰਗੀਤ ਸੰਮੇਲਨ 'ਚ ਸੰਗੀਤ ਮੁਕਾਬਲੇ 18 ਤੋਂ 21 ਦਸੰਬਰ ਤਕ ਹੋਣਗੇ। ਇਸ ਸਾਲ ਇਸ ਮਹਾਂ ਕੁੰਭ ਵਿੱਚ ਪਾਕਿਸਤਾਨੀ ਕਲਾਕਾਰ ਆਲੀਆ ਰਾਸ਼ੀਦ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪੰਡਤ ਸਵੱਪਨ ਚੌਧਰੀ ਵੀ ਖਾਸ ਤੌਰ 'ਤੇ ਅਮਰੀਕਾ ਤੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਾਲ ਸਮਾਗਮ ਸੰਗੀਤ ਜਗਤ ਦੇ ਮਹਾਨ ਕਲਾਕਾਰ ਸਵਰਗੀ ਵਿਧੂਸ਼ੀ ਗਿਰਜਾ ਦੇਵੀ ਤੇ ਸਵਰਗੀ ਵਿਧੂਸ਼ੀ ਕਿਸ਼ੋਰੀ ਅਮੋਨਕਰ ਨੂੰ ਸਮਰਪਤ ਹੋਵੇਗਾ।

ਇਸ ਸੰਗੀਤ ਸਮਾਗਮ ਵਿੱਚ ਪੰਡਤ ਸੈਲੇਸ਼, ਭਾਗਵਤ, ਅਮਿਤਾ ਸਿਨ੍ਹਾ ਮਹਾਪਾਤਰਾ ਤੇ ਆਲੀਆ ਰਾਸ਼ੀਦ, ਪੰਡਲ ਮਨੂ ਸੇਨ ਤੇ ਪੰਡਤ ਰਤੇਸ਼ ਤੇ ਰਜਨੀਸ਼ ਮਿੱਤਰਾ ਹਾਜ਼ਰੀ ਲਵਾਉਣਗੇ। ਇਸੇ ਤਰ੍ਹਾਂ 23 ਦਸੰਬਰ ਨੂੰ ਕਮਲ ਸਾਬਰੀ, ਪੰਡਤ ਰਵੀ ਸ਼ੰਕਰ ਉਪਾਧਏ, ਸਵਾਨੀ ਸ਼ੈਂਦੇ, ਸ੍ਰੀ ਮਿਲਿੰਦ ਤੁਲੰਨਕਰ ਤੇ ਕਲਪਨੀ ਕੌਮਕਲੀ ਆਪਣੀ ਹਾਜ਼ਰੀ ਲਾਉਣਗੇ। ਇਸੇ ਤਰ੍ਹਾਂ ਦਸੰਬਰ 24 ਨੂੰ ਨਬੋਦੀਪ ਚੱਕਰਵਤੀ, ਰੋਹਨ ਸਿੰਘ ਭੂਗਲ, ਅਵਤਾਰ ਕੌਰ ,ਦੀਪਕ ਸ਼ਿਰਸਾਗਰ, ਮਹਿੰਦਰ ਟੋਕੇ, ਸ਼ਾਹੀਦ ਪਰਵੇਜ ਤੇ ਡਾ. ਐਮ ਵੈਂਕਟੇਸ਼ ਕੁਮਾਰ ਸ਼ਿਰਕਤ ਕਰਨਗੇ।