ਲੁਧਿਆਣਾ: ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ। ਵਧੀਕ ਸੈਸ਼ਨ ਜੱਜ ਅੰਜਨਾ ਨੇ ਹਰਮਿੰਦਰ ਮਿੰਟੂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ। ਜੱਜ ਨੇ ਕਿਹਾ ਹੈ ਕਿ ਮਿੰਟੂ ‘ਤੇ ਲਾਏ ਦੋਸ਼ ਸਾਬਤ ਕਰਨ ‘ਚ ਦੂਸਰੀ ਧਿਰ ਅਸਫਲ ਰਹੀ ਹੈ। ਅਦਾਲਤ ਵਿੱਚ ਪਿਛਲੀ ਪੇਸ਼ੀ ‘ਤੇ ਬਚਾਅ ਧਿਰ ਤੇ ਸਰਕਾਰੀ ਧਿਰ ਵੱਲੋਂ ਆਪਣੀ ਬਹਿਸ ਪੂਰੀ ਕਰ ਲਈ ਗਈ ਸੀ। ਮਿੰਟੂ ਦੇ ਵਕੀਲ ਨੇ ਬਹਿਸ ਕਰਦੇ ਹੋਏ ਕਿਹਾ ਸੀ ਕਿ ਮਿੰਟੂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ।