ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਪਾਰਟੀ ਵਿੱਚ ਵਾਪਸੀ ਦੇ ਦਰਵਾਜ਼ੇ ਹਮੇਸ਼ਾਂ ਲਈ ਬੰਦ ਨੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਹਿਰੇ ਦੇ ਅਸਤੀਫੇ ਨੂੰ ਵਾਪਸ ਲੈਣ ਤੋਂ ਬਾਅਦ ਇਹ ਬਿਆਨ ਦਿੱਤਾ। ਚੀਮਾ ਨੇ ਕਿਹਾ ਕਿ ਖਹਿਰਾ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਕਰਦੇ ਰਹੇ ਸੀ ਇਸ ਕਰਕੇ ਖਹਿਰਾ ਨੂੰ ਪਾਰਟੀ ਵਿੱਚ ਵਾਪਸ ਨਹੀਂ ਲਿਆ ਜਾਵੇਗਾ।
ਚੀਮਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਨਹੀਂ ਬਲਕਿ ਪਾਰਟੀ ਦਾ ਫ਼ੈਸਲਾ ਹੈ। ਰੁੱਸੇ ਹੋਏ ਬਾਕੀ ਵਿਧਾਇਕਾਂ ਦਾ ਸਵਾਗਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਪਾਰਟੀ ਸਾਰੇ ਰੁੱਸੇ ਹੋਏ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਖਪਾਲ ਖਹਿਰਾ ਦੇ ਨਾਲ ਬਗ਼ਾਵਤ ਵਿੱਚ ਪੈਰ ਰੱਖਣ ਵਾਲੇ ਕੰਵਰ ਸੰਧੂ ਜੇਕਰ ਵਾਪਸ ਆਉਣਾ ਚਾਹੁਣ ਤਾਂ ਪਾਰਟੀ ਵੱਲੋਂ ਸਵਾਗਤ ਕੀਤਾ ਜਾਵੇਗਾ।
ਚੀਮਾ ਨੇ ਕਿਹਾ ਕਿ ਖਹਿਰਾ ਖ਼ਿਲਾਫ਼ ਵਿਧਾਨ ਸਭਾ ਦੇ ਸਪੀਕਰ ਨੂੰ ਡਿਸ ਕੁਆਲੀਫਿਕੇਸ਼ਨ ਦੀ ਚਿੱਠੀ ਲਿਖ ਕੇ ਦਿੱਤੀ ਗਈ ਵਾਪਸ ਨਹੀਂ ਲਈ ਜਾਵੇਗੀ।