ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਯੂ-ਟਰਨ ਲੈਨਦੇ ਹੋਏ ਵਿਧਾਇਕ ਅਹੂਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਖਹਿਰਾ ਨੇ 25 ਅਪਰੈਲ ਨੂੰ ਵਿਧਾਇਕ ਅਹੂਦੇ ਤੋਂ ਅਸਤੀਫੲ ਦੇਣ ਤੋਂ ਬਾਅਦ ਵੱਖਰੀ ਪਾਰਟੀ ਬਣਾਈ ਗਈ ਸੀ। ਉਸ ਸਮੇਂ ਖਹਿਰਾ ਨੇ ਕਿਹਾ ਸੀ ਕਿ ਉਹ ਇਹ ਕਦਮ ਆਪਣੇ ਹਲਮੇ ਦੀ ਜਨਤਾ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਚੁੱਕੇ ਰਹੇ ਹਨ।


ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਅੱਜ ਵਿਧਾਨ ਸਭਾ ਤੋਂ ਅਸਤੀਫਾ ਸੌਂਪਿਆ ਸੀ, ਨੇ ਆਪਣਾ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਪਣੇ ਅਸਤੀਫੇ ਦੇ ਕਾਰਨਾਂ ਬਾਰੇ ਦੱਸਣ ਲਈ ਬੁਲਾਇਆ ਸੀ।

ਖਹਿਰਾ ਆਮ ਆਦਮੀ ਪਾਰਟੀ (ਆਪ) ਦੀ ਟਿਕਟ ‘ਤੇ ਚੁਣੇ ਗਏ ਸੀ ਪਰ ਪਾਰਟੀ ਵਿਰੋਧੀ ਪਾਰਟੀ ਦੀਆਂ ਸਰਗਰਮੀਆਂ ਕਾਰਨ ਪਾਰਟੀ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

ਖਹਿਰਾ ਨੇ ਪੰਜਾਬ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦੇ ਹਨ। ਖਹਿਰਾ ਵੱਲੋਂ ਦਿੱਤਾ ਗਿਆ ਅਸਤੀਫਾ ਵਾਪਸੀ ਦੀ ਚਿੱਠੀ ਵਿੱਚ ਕਾਰਨ ਨਹੀਂ ਲਿਖਿਆ ਗਿਆ। ਉਸ ਦੇ ਅਸਤੀਫ਼ੇ ਬਾਰੇ ਅੰਤਮ ਫੈਸਲਾ ਅੱਜ ਸਪੀਕਰ ਕਰਨਗੇ।