ਚੰਡੀਗੜ੍ਹ: 9 ਨਵੰਬਰ ਨੂੰ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ 550 ਸ਼ਰਧਾਲੂਆਂ ਦਾ ਪਹਿਲਾ ਜਥਾ ਵੀ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੀਐਮ ਮੋਦੀ ਸ਼ਰਧਾਲੂਆਂ ਨੂੰ ਸੰਬੋਧਨ ਵੀ ਕਰਨਗੇ। ਇਸ ਮੌਕੇ ਕਈ ਸਮਾਗਮ ਵੀ ਕਰਵਾਏ ਜਾਣਗੇ। ਖ਼ਬਰਾਂ ਤਾਂ ਇਹ ਵੀ ਹਨ ਕਿ ਪਾਕਿਸਤਾਨ 23 ਅਕਤੂਬਰ ਨੂੰ ਸਮਝੌਤੇ ‘ਤੇ ਦਸਤਖ਼ਤ ਕਰੇਗਾ। ਪੀਐਮ ਮੋਦੀ ਦੇ ਪ੍ਰੋਗਰਾਮ ਬਾਰੇ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਜਾਣਕਾਰੀ ਦਿੱਤੀ।


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਪਿੱਛਲੇ ਇੱਕ ਸਾਲ ਤੋਂ ਇੱਥੇ ਕੰਮ ਕਰਵਾ ਰਹੀ ਹੈ ਤੇ ਸਰਕਾਰ ਕਰਕੇ ਇਹ ਟੀਚਾ ਸਮੇਂ ‘ਤੇ ਪੂਰਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਹਰ ਗੁਰਦੁਆਰੇ ‘ਚ ਸਮਾਗਮ ਹੋਣ।


ਉਧਰ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੈਠਕ ਕਰ ਰਹੇ ਹਨ। ਇਸ ਦੇ ਨਾਲ ਹੀ ਸਿਰਸਾ ਨੇ ਕਿਹਾ ਕਿ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਕਿਸਤਾਨ ਵੱਲੋਂ 20 ਡਾਲਰ ਦੀ ਮੰਗ ਬਿਲਕੁਲ ਗਲਤ ਹੈ। ਇਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਇਮਰਾਨ ਖ਼ਾਨ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਰਫ ਭਾਰਤ ਹੀ ਪੈਸੇ ਕਿਉਂ ਦੇਵੇ ਕੀ ਇਹ ਪੈਸੇ ਪਾਸਿਕਤਾਨੀਆਂ ਤੋਂ ਲਏ ਜਾ ਰਹੇ ਹਨ ਤੇ ਕੀ ਇਮਰਾਨ ਖ਼ਾਨ ਪਾਕਿ ‘ਚ ਮਸਜਿਦਾਂ ‘ਚ ਜਾਣ ਲਈ ਮੁਸਲਿਮ ਭਾਈਚਾਰੇ ਤੋਂ ਪੈਸੇ ਲੈਂਦਾ ਹੈ। ਇਸ ਦੇ ਨਾਲ ਸਿਰਸਾ ਨੇ ਰਜਿਸਟ੍ਰੇਸ਼ਨ ‘ਤੇ ਕਿਹਾ ਕਿ ਫੀਸ ਬਾਰੇ ਅਜੇ ਤਕ ਕੁਝ ਤੈਅ ਨਹੀਂ। ਬੈਠਕ ਤੋਂ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਹੋਣਗੇ।

ਭਾਰਤ ਸਰਕਾਰ ਵੱਲੋਂ ਭੇਜਿਆ ਜਾਣ ਵਾਲਾ ਪਹਿਲਾਂ ਜਥਾ 550 ਸ਼ਰਧਾਲੂਆਂ ਨਾਲ 31 ਤਾਰੀਖ ਨੂੰ ਜਾਵੇਗਾ ਤੇ 3 ਤਰੀਖ ਨੂੰ ਵਾਪਸ ਆਵੇਗਾ। ਭਾਰਤ ਸਰਕਾਰ ਨੇ ਲਿਸਟ ਪਾਕਿਸਤਾਨ ਸਰਕਾਰ ਨੂੰ ਭੇਜ ਦਿੱਤੀ ਹੈ।