ਰਾਗੀ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲੇ ਹਰਪਾਲ ਵੇਰਕਾ ਨੂੰ ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ
ਏਬੀਪੀ ਸਾਂਝਾ | 11 Apr 2020 12:51 PM (IST)
ਰਾਗੀ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਰੋਕਣ ਵਾਲੇ ਹਰਪਾਲ ਸਿੰਘ ਵੇਰਕਾ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ।
ਚੰਡੀਗੜ੍ਹ: ਰਾਗੀ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਰੋਕਣ ਵਾਲੇ ਹਰਪਾਲ ਸਿੰਘ ਵੇਰਕਾ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਵੇਰਕਾ ਜੋ ਕਾਂਗਰਸੀ ਕੌਂਸਲਰ ਦੇ ਪਤੀ ਨੇ ਅਤੇ ਸਿੱਖਿਆ ਵਿਭਾਗ ਵਿੱਚ ਬਤੌਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਸਹਿਜਾਦਾ 'ਚ ਸੇਵਾਵਾਂ ਦਿੰਦੇ ਸਨ, ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹਰਪਾਲ ਸਿੰਘ ਵੇਰਕਾ ਨੂੰ ਕਿਸ ਦੋਸ਼ ਤਹਿਤ ਮੁਅੱਤਲ ਕੀਤਾ ਗਿਆ ਹੈ, ਇਸ ਬਾਰੇ ਹਾਲੇ ਵਿਭਾਗ ਨੇ ਸਪੱਸ਼ਟ ਨਹੀਂ ਕੀਤਾ ਪਰ ਸਿਖਿੱਆ ਵਿਭਾਗ 'ਚ ਹੋਣ ਦੇ ਬਾਵਜੂਦ ਹਰਪਾਲ ਵੇਰਕਾ ਅਕਸਰ ਸਿਆਸੀ ਸਮਾਗਮਾਂ 'ਚ ਮੋਹਰੀ ਰਹਿੰਦਾ ਸੀ ਤੇ ਮੀਡੀਆ ਨਾਲ ਵੀ ਖੁੱਲ਼ ਕੇ ਗੱਲਬਾਤ ਕਰਦਾ ਸੀ। ਹਰਪਾਲ ਵੇਰਕਾ, ਨਵਜੋਤ ਸਿੱਧੂ ਤੇ ਉਨਾਂ ਦੇ ਪਰਿਵਾਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਉਨਾਂ ਦੇ ਸਪੁੱਤਰ ਨੇ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ।