ਖੰਨਾ: UPSC ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਦੋਰਾਹਾ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਦੇਸ਼ ਭਰ ਵਿੱਚੋਂ 19ਵਾਂ ਤੇ ਪੰਜਾਬ ਵਿੱਚੋਂ ਪਹਿਲਾ ਰੈਂਕ ਹਾਸਲ ਕਰਕੇ ਆਪਣੇ ਸ਼ਹਿਰ ਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਹਰਪ੍ਰੀਤ ਦੇ ਪਿਤਾ ਵਪਾਰੀ ਹਨ ਤੇ ਮਾਤਾ ਅਧਿਆਪਕਾ ਹਨ। ਘਰ ਵਿੱਚ ਮਾਤਾ-ਪਿਤਾ ਦੇ ਇਲਾਵਾ ਛੋਟੀ ਭੈਣ ਹੈ ਜੋ ਲੁਧਿਆਣਾ ਵਿੱਚ ਪੜ੍ਹਾਈ ਕਰ ਰਹੀ ਹੈ।
ਹਰਪ੍ਰੀਤ ਦੀ ਕਾਮਯਾਬੀ 'ਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਹਰਪ੍ਰੀਤ ਦੀ ਪੜ੍ਹਾਈ ਵਿੱਚ ਰੁਚੀ ਰਹੀ ਹੈ। ਉਹ ਹੋਰ ਕਿਤੇ ਪੈਸੇ ਖ਼ਰਚ ਕਰਨ ਦੀ ਬਜਾਏ ਕਿਤਾਬਾਂ ਉੱਤੇ ਪੈਸੇ ਖਰਚ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਹਰਪ੍ਰੀਤ ਨੇ UPSC ਦੀ ਪ੍ਰੀਖਿਆ ਵਿੱਚ 454ਵਾਂ ਸਥਾਨ ਹਾਸਲ ਕੀਤਾ ਸੀ ਤੇ ਪਹਿਲਾਂ ਉਹ BSF ਵਿੱਚ ਬਤੌਰ ACP ਸੇਵਾਵਾਂ ਨਿਭਾਅ ਚੁੱਕਾ ਹੈ।
ਹੁਣ ਉਹ ਬਤੌਰ ਅਸਿਸਟੈਂਟ ਡਾਇਰੈਕਟਰ ਜਰਨਲ ਫ਼ੌਰਨ ਟ੍ਰੇਡ ਸੇਵਾ ਨਿਭਾਅ ਰਿਹਾ ਹੈ। ਹੁਣ ਵੀ ਉਸ ਦੀ ਪਹਿਲੀ ਪਸੰਦ ਪੰਜਾਬ ਵਿੱਚ ਸੇਵਾ ਨਿਭਾਉਣ ਦੀ ਹੈ। ਉਸ ਦੇ ਮਾਤਾ ਜੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਦੀ ਉਨ੍ਹਾਂ ਦੇ ਪੁੱਤਰ ਨੇ ਇੰਨੀ ਵੱਡਾ ਉਪਲੱਬਧੀ ਹਾਸਲ ਕੀਤੀ ਹੈ।