ਬਠਿੰਡਾ: ਲੰਬੇ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਇਸ ਪ੍ਰਦਰਸ਼ਨ ਦੌਰਾਨ ਹਰਿਆਣਾ ਤੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ ਘੇਰ ਰਹੇ ਹਨ। ਪੰਜਾਬ ਵਿੱਚ ਕਿਸਾਨ ਸਿਆਸੀ ਨੇਤਾਵਾਂ ਨੂੰ ਘੇਰ ਕੇ ਸਵਾਲ ਪੁੱਛ ਰਹੇ ਹਨ।


ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਬਾਦਲ ਬਠਿੰਡਾ ਪਹੁੰਚੀ, ਜਿੱਥੇ ਉਨ੍ਹਾਂ ਨੂੰ ਕਿਸਾਨਾਂ ਵੱਲੋਂ ਸਵਾਲ ਪੁੱਛੇ ਗਏ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਖੁਦ ਹੀ ਆਪਣੇ ਪ੍ਰੋਗਰਾਮ ਟਾਲੇ ਸੀ। ਉਨ੍ਹਾਂ ਕਿਹਾ ਕਿ ਅਸੀਂ ਹਰ ਇੱਕ ਸਵਾਲ ਦਾ ਕਿਸਾਨਾਂ ਨੂੰ ਜਵਾਬ ਦੇਣ ਲਈ ਤਿਆਰ ਹਾਂ।


ਹਰਸਿਮਰਤ ਬਾਦਲ ਨੇ ਇਸ ਦੌਰਾਨ ਕਿਹਾ ਕਿ ਅਸੀਂ ਬੀਜੇਪੀ ਨਾਲ ਭਾਈਚਾਰਕ ਸਾਂਝ ਤੋੜੀ ਹੈ। ਅਸੀਂ ਕਿਸਾਨਾਂ ਦੀ ਹਮਾਇਤ 'ਤੇ ਸਾਰਾ ਕੁਝ ਛੱਡਿਆ, ਆਪਣਾ ਸਾਰਾ ਕੁਝ ਤਿਆਗ ਦਿੱਤਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਬਾਕੀਆਂ ਨੇ ਤਾਂ ਸਿਰਫ ਗੱਲਾਂ ਕੀਤੀਆਂ ਹਨ।


ਸੰਯੁਕਤ ਮੋਰਚੇ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਕਰਾਰ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਅੱਜ ਦੇ ਸਮੇਂ ਜੋ ਕਿਸਾਨਾਂ ਕੋਲ ਹੈ, ਉਹ ਬਾਦਲ ਸਾਹਿਬ ਦੀ ਦੇਣ ਹੈ। ਬਾਕੀ ਸਾਡੀ ਪਾਰਟੀ ਦੀ ਕਮੇਟੀ ਬਣੀ ਹੈ ਜੋ ਸੰਯੁਕਤ ਮੋਰਚਾ ਕਹੇਗਾ, ਉਨ੍ਹਾਂ ਦੇ ਨਾਲ ਅਸੀਂ ਚਲਾਂਗੇ, ਜਿਵੇਂ ਪਹਿਲਾਂ ਚਲੇ ਹਾਂ।


ਬਠਿੰਡਾ ਸ਼ਹਿਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਵੀ ਇਸ ਦੌਰਾਨ ਪੰਜਾਬ ਸਰਕਾਰ 'ਤੇ ਤੰਜ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਦਾ ਖ਼ਜ਼ਾਨਾ ਖਾਲੀ ਹੈ, ਉਸੇ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਜ਼ੀਰੋ ਹੈ, ਜਿਸ ਦੇ ਚੱਲਦੇ ਅਸੀਂ ਆਪਣੀ ਪਾਰਟੀ ਤੋਂ ਇਸ ਨੂੰ ਸੱਤ ਸ਼੍ਰੀ ਆਕਲ ਬੁਲਾਇਆ ਹੈ।


ਮਨਪ੍ਰੀਤ ਬਾਦਲ 'ਤੇ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਅੱਜਕੱਲ੍ਹ ਤਾਂ ਕੋਈ ਸਰਪੰਚ ਬਣਦਾ ਜਾਂ MC ਬਣਦਾ, ਉਹ ਆਪਣੀ ਗਲੀ ਤਾਂ ਬਣਾਉਂਦਾ ਹੈ ਪਰ ਬਾਦਲ ਨੂੰ ਜਾਂਦੀ ਸੜਕ ਦੇਖੋ ਕਿ ਕਿੰਨੇ ਟੋਏ ਪਏ ਹਨ। ਹਰਿਆਣਾ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਇੰਟਰਨੈੱਟ ਸੇਵਾ ਬੰਦ ਕਰਨ 'ਤੇ ਸ਼੍ਰੋਅਦ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਜਿਵੇਂ ਜੰਮੂ ਵਿੱਚ ਕੀਤਾ, ਉਸੇ ਤਰ੍ਹਾਂ ਹਰਿਆਣਾ ਵਿੱਚ ਕੀਤਾ ਗਿਆ।


ਇਹ ਵੀ ਪੜ੍ਹੋ: ਕੋਰੋਨਾ ਮਰੀਜ਼ ਦੇ ਹੱਥ ਫੜਾਇਆ ਡੇਢ ਕਰੋੜ ਦਾ ਬਿੱਲ, ਹਸਪਤਾਲ ਵਾਲੇ ਬੋਲੇ, ਤੇਰੀ ਜਾਨ ਬਚਾ ਲਈ, ਹੋਰ ਕੀ ਚਾਹੀਦੈ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904