ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਮੂਸੇ ਕਲਾਂ ਜ਼ਿਲ੍ਹਾ ਤਰਨਤਾਰਨ ਚ ਸਾਲਾਨਾ ਧਾਰਮਿਕ ਸਮਾਗਮ ਚ ਸ਼ਾਮਿਲ ਹੋਣ ਲਈ ਆ ਰਹੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਜਦੋਂ ਪਤਾ ਲੱਗਾ ਕਿ ਲੋਕ ਉਨ੍ਹਾਂ ਦਾ ਤਿੱਖਾ ਵਿਰੋਧ ਕਰਨ ਦੀ ਕਿਆਰੀ ਚ ਹਨ ਤਾਂ ਉਨ੍ਹਾਂ ਅਚਾਨਕ ਆਪਣਾ ਦੌਰਾ ਰੱਦ ਕਰ ਦਿੱਤਾ।


ਦਰਅਸਲ ਰੋਹ ਚ ਆਏ ਲੋਕ ਵਲੋਂ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਹੱਥਾਂ ਵਿਚ ਪਸ਼ੂਆਂ ਦੇ ਗੋਹਾ ਪਲਾਸਟਿਕ ਦੇ ਲਿਫਾਫਿਆਂ ਵਿਚ ਭਰ ਕੇ ਸੁਵਾਗਤ ਕਰਨ ਲਈ ਖੜ੍ਹੇ ਸਨ ਪਰ ਜਦੋਂ ਇਹ ਗੱਲ ਦੋਵਾਂ ਭੈਣ-ਭਾਈ ਨੂੰ ਪਤਾ ਲੱਗੀ ਤਾਂ ਉਹ ਝਬਾਲ ਅੱਡੇ ਵਿਚੋਂ ਹੀ ਵਾਪਿਸ ਅੰਮ੍ਰਿਤਸਰ ਪਰਤ ਗਏ।


ਜ਼ਿਕਰਯੋਗ ਹੈ ਕਿ ਮੂਸੇ ਕਲਾਂ ਦੇ ਇਕ ਪਰਿਵਾਰ ਵੱਲੋਂ ਹਰ ਸਾਲ ਬਾਬਾ ਨੰਦ ਸਿੰਘ ਦੀ ਯਾਦ ਚ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮਾਗਮ ਚ ਕਈ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਪਣੀ ਹਾਜ਼ਰੀ ਲਵਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਵੀ ਪਹਿਲਾਂ ਇਸ ਸਮਾਗਮ ਚ ਸ਼ਿਰਕਤ ਕਰ ਚੁੱਕੇ ਹਨ। ਪਰ ਇਸ ਵਾਰ ਵੱਡੀ ਗਿਣਤੀ ਚ ਲੋਕ ਇਨ੍ਹਾਂ ਦੇ ਵਿਰੋਧ ਚ ਖੜ੍ਹ ਸਨ ਜਿਸ ਦੇ ਮੱਦੇਨਜ਼ਰ ਦੋਵਾਂ ਨੇ ਆਪਣਾ ਦੌਰਾ ਹੀ ਰੱਦ ਕਰ ਦਿੱਤਾ।