ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਕੇਂਦਰ ਸਰਕਾਰ ਦਾ ਹਿੱਸਾ ਰਹਿ ਚੁੱਕੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਹਰਸਿਮਰਤ ਨੇ ਕਿਹਾ, "ਮੈਨੂੰ ਉਮੀਦ ਸੀ ਕੀ ਕਿਸਾਨ ਦਿੱਲੀ ਜਾਣਗੇ ਤਾਂ ਸਰਕਾਰ ਉਨ੍ਹਾਂ ਦੀ ਗੱਲ ਸੁਣੇਗੀ ਪਰ ਅੱਜ ਜੋ ਕੁਝ ਅੱਜ ਦਿਲੀ 'ਚ ਹੋਇਆ, ਉਸ ਤੋਂ ਬਾਅਦ ਮੈਨੂੰ ਬਹੁਤ ਧੱਕਾ ਲੱਗਿਆ ਹੈ।"

ਅਹਿਮ ਗੱਲ਼ ਹੈ ਕਿ ਹਰਸਿਮਰਤ ਬਾਦਲ ਨੇ ਅਸਤੀਫਾ ਦੇਣ ਮਗਰੋਂ ਵੀ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਦੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹੀ ਹਨ ਪਰ ਸਰਕਾਰ ਕਿਸਾਨਾਂ ਨੂੰ ਇਨ੍ਹਾਂ ਬਾਰੇ ਸਮਝਾ ਨਹੀਂ ਸਕੀ। ਅੱਜ ਹਰਸਿਮਰਤ ਬਾਦਲ ਨੇ ਕਬੂਲ ਲਿਆ ਕਿ ਕੇਂਦਰ ਸਰਕਾਰ ਦੀ ਨੀਅਤ ਸਹੀ ਨਹੀਂ ਹੈ।

ਹਰਸਿਮਰਤ ਨੇ ਕਿਹਾ, "ਪੰਜਾਬ ਤੋਂ ਦਿੱਲੀ ਤੁਸੀਂ ਸੱਦਿਆ ਤੇ ਇਹ ਤੁਹਾਡੇ ਕੋਲ ਆਏ ਪਰ ਤੁਹਾਡਾ ਕੋਈ ਮੰਤਰੀ ਵੀ ਇਨ੍ਹਾਂ ਨੂੰ ਨਹੀਂ ਮਿਲਿਆ। ਕੇਂਦਰ ਸਰਕਾਰ ਦੀ ਨੀਤੀ ਤੇ ਨੀਅਤ ਸ਼ੀਸ਼ੇ ਦੀ ਵਾਂਗ ਸਾਫ ਹੋ ਗਈ ਹੈ। ਜਿੱਥੇ ਮੇਰੀ ਆਵਾਜ਼ ਨਹੀਂ ਸੁਣੀ ਗਈ, ਉੱਥੇ ਅੱਜ ਕਿਸਾਨ ਜਥੇਬੰਦੀਆਂ ਦੀ ਗੱਲ ਵੀ ਨਹੀਂ ਸੁਣੀ ਗਈ।