ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਮਾਨਸਾ ਹੀ ਨਹੀਂ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਸਿੱਧੂ ਗਾਇਕ ਦੇ ਨਾਲ-ਨਾਲ ਸਿਆਸਤ 'ਚ ਵੀ ਪੈਰ ਰੱਖ ਚੁੱਕਿਆ ਸੀ। ਉਸ ਨੇ ਵਿਧਾਇਕ ਬਣਨ ਲਈ ਪੰਜਾਬ ਵਿਧਾਨ ਸਭਾ ਚੋਣ 2022 ਵੀ ਲੜ੍ਹੀ ਸੀ। ਸਿੱਧੂ ਦੀ ਮੌਤ ਮਗਰੋਂ ਸਿਆਸੀ ਲੀਡਰ ਵੀ ਉਹਨਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚ ਰਹੇ ਹਨ। ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸਿੱਧੂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ।ਹਰਸਿਮਰਤ ਨੇ ਕਿਹਾ, "ਕਿਸੇ ਮਾਂ ਨੂੰ ਐਸਾ ਦਿਨ ਨਾ ਦੇਖਣਾ ਪਵੇ।ਇਕਲੌਤੇ ਪੱਤਰ ਦੀ ਮੌਤ ਦੇਖਣੀ ਪਵੇ।ਇਸ ਪਿੱਛੇ ਸਰਕਾਰ ਦੀ ਨਾਕਾਮੀ ਹੈ।ਸਰਕਾਰ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਘੱਟ ਕਰਦੀ ਹੈ।ਫਿਰ ਸਾਰੇ ਪਾਸੇ ਵਾਹ-ਵਾਹ ਇਕੱਠੀ ਕਰਨ ਦੀ ਕੋਸ਼ਿਸ਼ ਕਰਦੀ ਹੈ।ਇਹ ਘਟਨਾ ਉਸਦਾ ਅੰਜਾਮ ਹੈ।"
ਅਕਾਲੀ ਆਗੂ ਨੇ ਕਿਹਾ, " ਇੱਕ ਪਾਸੇ ਜੱਥੇਦਾਰ ਸਾਹਿਬ ਵਰਗੀਆਂ ਸ਼ਖਸੀਅਤਾਂ ਦੀ ਸੁਰੱਖਿਆ ਘੱਟ ਕਰ ਦਿੱਤੀ ਗਈ। ਪਰ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਸੁਰੱਖਿਆ 'ਚ ਕੋਈ ਕਮੀ ਨਹੀਂ ਕੀਤੀ ਗਈ।ਇਹ ਕੋਈ ਗੈਂਗਵਾਰ ਨਹੀਂ ਸਰਕਾਰ ਦੀ ਨਾਕਾਮੀ ਹੈ।ਇੰਟੈਲੀਜੈਂਸ ਕੀ ਕਰ ਰਹੀ ਸੀ?"
ਉਨ੍ਹਾਂ ਕਿਹਾ ਕਿ, "ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦੇ ਸੀ ਕਿ ਸਰਕਾਰ ਚਾਵੇ ਤਾਂ ਇਕ ਮਹੀਨੇ 'ਚ ਨਸ਼ਾ ਖ਼ਤਮ ਕਰ ਸਕਦੇ ਹਨ।ਪਰ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਮਰ ਰਿਹਾ ਹੈ। ਹੁਣ ਨਸ਼ਾ ਕਿਉਂ ਨਹੀਂ ਖ਼ਤਮ ਹੋਇਆ।