ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਿਮਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ
Ramandeep Kaur | 03 Dec 2020 06:33 AM (IST)
ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਮੁਲਾਕਾਤ ਨੂੰ ਅਕਾਲੀ ਦਲ ਦੀ ਲੀਡਰਹਰਸਿਮਰਤ ਬਾਦਲ ਨੇ ਕੈਪਟਨ-ਮੋਦੀ ਵਿਚਾਲੇ ਗੰਢਤੁਪ ਦੱਸਿਆ ਹੈ। ਇਸ ਮੁਲਾਕਾਤ ਨੂੰ ਲੈਕੇ ਹਰਸਮਿਰਤ ਨੇ ਕੈਪਟਨ 'ਤੇ ਨਿਸ਼ਾਨਾ ਵੀ ਸਾਧਿਆ।
ਨਵੀਂ ਦਿੁੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਜਾਰੀ ਹੈ। ਬੁੱਧਵਾਰ ਅੰਦੋਲਨ ਦੇ ਸੱਤਵੇਂ ਦਿਨ ਵੀ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਰਹੇ। ਕਿਸਾਨਾਂ ਦੇ ਅੰਦੋਲਨ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਮੁਲਾਕਾਤ ਨੂੰ ਅਕਾਲੀ ਦਲ ਦੀ ਲੀਡਰਹਰਸਿਮਰਤ ਬਾਦਲ ਨੇ ਕੈਪਟਨ-ਮੋਦੀ ਵਿਚਾਲੇ ਗੰਢਤੁਪ ਦੱਸਿਆ ਹੈ। ਇਸ ਮੁਲਾਕਾਤ ਨੂੰ ਲੈਕੇ ਹਰਸਮਿਰਤ ਨੇ ਕੈਪਟਨ 'ਤੇ ਨਿਸ਼ਾਨਾ ਵੀ ਸਾਧਿਆ। ਸਾਬਕਾ ਕੇਂਦਰੀ ਮੰਤਰੀ ਨੇ ਟਵੀਟ 'ਚ ਲਿਖਿਆ, ਕੈਪਟਨ-ਮੋਦੀ ਦੀ ਗੰਢਤੁਪ ਉਜਾਗਰ: ਜਦੋਂ ਬਿੱਲ ਪਾਸ ਕੀਤੇ ਗਏ ਤੇ ਜਦੋਂ ਕਿਸਾਨ ਪਟੜੀਆਂ 'ਤੇ ਬੈਠੇ ਸਨ ਉਦੋਂ ਕੈਪਟਨ ਇਕ ਇੰਚ ਨਹੀਂ ਹਿੱਲੇ। ਜਦੋਂ ਕਿਸਾਨਾਂ 'ਤੇ ਵਾਟਰ ਕੈਨਨ ਚੱਲਿਆ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਉਦੋਂ ਵੀ ਕਿਸਾਨ ਇਕ ਇੰਚ ਨਹੀਂ ਹਿੱਲੇ। ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਠੰਡ 'ਚ ਬਹਾਦਰੀ ਨਾਲ ਡਟੇ ਹੋਏ ਹਨ। ਪਰ ਕੇਂਦਰੀ ਗ੍ਰਹਿ ਮੰਤਰੀ ਉਨ੍ਹਾਂ ਨੂੰ ਬਲਾਉਂਦੇ ਹਨ ਤਾਂ ਉਹ ਭੱਜ ਕੇ ਜਾਂਦੇ ਹਨ। ਕੈਪਟਨ-ਸ਼ਾਹ ਵਿਚਾਲੇ ਮੁਲਾਕਾਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਯਾਨੀ ਵੀਰਵਾਰ ਸਵੇਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਕੇਂਦਰ ਦੀ ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਤੇ ਸ਼ਾਹ ਦੇ ਵਿਚਾਲੇ ਮੁਲਾਕਾਤ ਹੋਵੇਗੀ। ਦੋਵਾਂ 'ਚ ਕਿਸਾਨ ਅੰਦੋਲਨ 'ਤੇ ਗੱਲ ਹੋਵੇਗੀ। ਕੈਪਟਨ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੇ ਮਸਲੇ 'ਤੇ ਜਲਦ ਹੀ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਮਿਲਣਗੇ। ਇਸ ਤੋਂ ਪਹਿਲਾਂ ਪਹਿਲੀ ਦਸੰਬਰ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਮੀਟਿੰਗ ਹੋਈ ਸੀ ਜੋ ਕਿ ਬੇਸਿੱਟਾ ਰਹੀ ਤੇ ਇਸ ਤੋਂ ਬਾਅਦ ਮੁੜ ਤਿੰਨ ਦਸੰਬਰ ਨੂੰ ਮੀਟਿੰਗ ਰੱਖੀ ਗਈ ਗਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ