Sangrur news: ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਹਲਕਾ ਸਰਦੂਲਗੜ੍ਹ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਹਰਸਿਮਰਤ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਅੱਜ ਪੰਜਾਬ ਦਾ ਇਹ ਹਾਲ ਹੈ ਕਿ ਲੋਕਾਂ ਤੱਕ ਕੋਈ ਸੁੱਖ ਸੁਵਿਧਾ ਨਹੀਂ ਪਹੁੰਚ ਰਹੀ, ਜਦ ਕਿ ਅਕਾਲੀ ਸਰਕਾਰ ਵੇਲੇ ਰਾਸ਼ਨ, ਪੈਨਸ਼ਨ ਅਤੇ ਕੁੜੀਆਂ ਨੂੰ ਸਕੂਲ ਜਾਣ ਲਈ ਸਾਈਕਲਾਂ ਵੀ ਵੰਡੀਆਂ ਗਈਆਂ।
ਉੱਥੇ ਹੀ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਰਸਿਮਰਤ ਬਾਦਲ ਨੂੰ ਆਪਣੇ ਦੁੱਖੜੇ ਸੁਣਾਉਂਦਿਆਂ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਸਰਕਾਰ ਦਾ ਕੋਈ ਬੰਦਾ ਆ ਰਿਹਾ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਹ ਆਪਣੀ ਰਿਹਾਇਸ਼ ਤੋਂ ਬਾਹਰ ਨਹੀਂ ਨਿਕਲਦੇ ਸਨ ਤਾਂ ਹੁਣ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਹਨ ਤਾਂ ਉਨ੍ਹਾਂ ਨੂੰ ਦਿੱਲੀ ਤੋਂ ਵਿਹਲ ਨਹੀਂ ਹੈ।
ਇਹ ਵੀ ਪੜ੍ਹੋ: Weather Update: ਸਾਵਧਾਨ ! ਪੈਣ ਵਾਲੀ ਹੈ ਖ਼ਤਰਨਾਕ ਗਰਮੀ, ਪੰਜ ਦਿਨਾਂ ਤੱਕ ਹੀਟਵੇਵ ਦੀ ਚੇਤਾਵਨੀ
ਅੱਜ ਪੰਜਾਬ ਦਾ ਹਾਲ ਇਹ ਹੋ ਗਿਆ ਹੈ ਕਿ ਲੋਕ ਸ਼ਰਾਬ ਪੀ ਕੇ ਮਰ ਰਹੇ ਹਨ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਸਿੱਕੇ ਦੇ ਪਹਿਲੂ ਹਨ, ਜਿਹੜੇ ਮੁੱਖ ਮੰਤਰੀ ਇਮਾਨਦਾਰੀ ਦੀ ਗੱਲ ਕਰਦੇ ਸਨ, ਉਨ੍ਹਾਂ ਨੇ ਕਿਸੇ ਵੀ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਜਿੰਨੇ ਵੀ ਹਸਪਤਾਲਾਂ ‘ਤੇ ਆਮ ਆਦਮੀ ਕਲੀਨਿਕ ਦੇ ਬੋਰਡ ਲਾਏ ਗਏ ਹਨ, ਉਹ ਅਕਾਲੀ ਸਰਕਾਰ ਵੇਲੇ ਬਣਾਏ ਗਏ ਹਨ, ਉਨ੍ਹਾਂ ‘ਤੇ ਆਪਣਾ ਨਾਮ ਲਿਖਾ ਲਿਆ ਹੈ। ਇਹ ਡਰਾਮੇਬਾਜ਼ ਸਰਕਾਰ ਹੈ।
ਹਰਸਿਮਰਤ ਬਾਦਲ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ‘ਤੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਦੇ ਪੁੱਤ ਨੂੰ ਇਨਸਾਫ਼ ਨਹੀਂ ਦਿਵਾਇਆ ਅਤੇ ਜੇਕਰ ਹੁਣ ਉਨ੍ਹਾਂ ਦੇ ਘਰ ਰੱਬ ਨੇ ਖੁਸ਼ੀਆਂ ਦਿੱਤੀਆਂ ਹਨ ਤਾਂ ਉਸ ਨੂੰ ਲੈਕੇ ਵੀ ਸਰਕਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਨੇ ਖੜਕਾਇਆ ਹਾਈਕੋਰਟ ਦਾ ਦਰਵਾਜਾ, ਗ੍ਰਿਫ਼ਤਾਰੀ ਤੇ ਰਿਮਾਂਡ ਦੇ ਫੈਸਲੇ ਨੂੰ ਦਿੱਤੀ ਚੁਣੌਤੀ