ਬਠਿੰਡਾ: ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਬਾਦਲ ਨੂੰ ਆਏ ਦਿਨ ਹੋ ਰਹੇ ਵਿਰੋਧ ਦੇ ਚੱਲਦਿਆਂ ਉਨ੍ਹਾਂ ਸਰਕਾਰ ਨੂੰ ਤਿੱਖੇ ਤੇਵਰ ਵੀ ਦਿਖਾਏ।


ਹਰਸਿਮਰਤ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਸਰਕਾਰ ਬੁਖਲਾਹਟ 'ਚ ਆਪਣੀ ਹਾਰ ਦੇਖ ਕੇ ਜਿਸ ਦੇ ਚੱਲਦੇ ਹੁੱਲੜਬਾਜ਼ ਅਤੇ ਕਾਲੀਆ ਝੰਡੀਆਂ ਨੂੰ ਸਾਡੀਆਂ ਜਨ ਸਭਾਵਾਂ ਵਿੱਚ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ ਦਿੱਤੀ ਹੋਈ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਮਾਹੌਲ ਜਿੰਨਾ ਹੋ ਸਕੇ ਖਰਾਬ ਕਰੋ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕੱਲ੍ਹ ਫੋਨ ਕਰਕੇ ਐਸਐਸਪੀ ਨੂੰ ਕਿਹਾ ਸੀ ਕਿ ਜੇ ਇਹ ਬੰਦੇ ਕੁਝ ਕਰਨਗੇ ਅਤੇ ਸਾਡੇ ਬੰਦਿਆਂ ਹੱਥੋਂ ਕੁੱਟ ਖਾਣਗੇ ਤੇ ਮਾਹੌਲ ਖਰਾਬ ਹੋਵੇਗਾ। ਹਰਸਿਮਰਤ ਬਾਦਲ ਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਸਕਿਓਰਿਟੀ ਹੈ ਉਹ ਕਾਂਗਰਸ ਪਾਰਟੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ, ਇਹੀ ਕਾਰਨ ਹੈ ਜਿਹੜੇ ਸ਼ਰਾਰਤੀ ਅਨਸਰ ਹਨ ਉਹ ਮੇਰੇ ਪ੍ਰੋਗਰਾਮਾਂ ਵਿੱਚ ਪਹੁੰਚ ਜਾਂਦੇ ਹਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।

ਹਰਸਿਮਰਤ ਨੇ ਕਿਹਾ ਕਿ ਗਰਮ ਖਿਆਲੀਆਂ ਨੂੰ ਵੀ ਕੈਪਟਨ ਵੱਲੋਂ ਸਾਡੇ ਘਰ ਵਿੱਚ ਭੇਜਿਆ ਗਿਆ ਅਤੇ ਪੁਲਿਸ ਵੱਲੋਂ ਬੈਰੀਕੇਟ ਪਾਸੇ ਕਰ ਕੇ ਉਸ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਿਹੜੇ ਵੀ ਹੁਣ ਮੇਰੀ ਸਕਿਓਰਿਟੀ ਨਾਲ ਕੰਪ੍ਰੋਮਾਈਜ਼ ਕਰ ਕੇ ਜੇਗਰ ਮੈਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਮੈਂ ਇਸ ਦੀ ਚੋਣ ਕਮਿਸ਼ਨ ਨੂੰ ਲਿਖਤ ਸ਼ਿਕਾਇਤ ਕਰਾਂਗੀ।