ਅਕੈਡੇਮਿਕਸ ਦੀ ਗੱਲ ਕੀਤੀ ਜਾਏ ਤਾਂ ਕਮਰਸ ਵਿੱਚੋਂ ਸਰਵਜੋਤ ਸਿੰਘ ਬਾਂਸਲ ਨੇ 98.89 ਫੀਸਦੀ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਆਰਟਸ ਵਿੱਚੋਂ ਅਮਨ ਨੇ 98.89 ਫੀਸਦੀ ਅੰਕ ਤੇ ਸਾਇੰਸ ਗਰੁੱਪ ਵਿੱਚੋਂ ਮੁਸਕਾਨ ਸੋਨੀ ਨੇ 98.89 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸਪੋਰਟਸ ਕੈਟੇਗਰੀ ਵਿੱਚ ਹਿਊਮੈਨੀਟੀਜ਼ 'ਚੋਂ ਤਿੰਨ ਵਿਦਿਆਰਥੀ ਪਹਿਲੇ ਸਥਾਨ 'ਤੇ ਰਹੇ। ਮੁਕਤਸਰ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ ਤੇ ਲੁਧਿਆਣਾ ਦੀ ਰਵਜੀਤ ਕੌਰ ਨੇ 100 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2.32 ਲੱਖ ਹੈ ਜਦਕਿ ਕੁੱਲ 2.69 ਲੱਖ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਜ਼ਿਲ੍ਹਿਆਂ ਵਿੱਚ ਮੁਕਤਸਰ ਸਾਹਿਬ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ। ਮੁਕਤਸਰ ਵਿੱਚ 93.28 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਮਾਨਸਾ ਦੂਸਰੇ ਨੰਬਰ 'ਤੇ ਰਿਹਾ ਜਿੱਥੇ 92.27 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਬਾਰਡਰ ਦੇ ਇਲਾਕੇ ਤਰਨ ਤਾਰਨ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਭਰ ਵਿੱਚ ਸਭ ਤੋਂ ਘੱਟ ਰਹੀ। ਇੱਥੇ 14,777 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 10,486 ਪਾਸ ਹੋਏ ਹਨ। ਪਾਸ ਹੋਣ ਵਾਲਿਆਂ ਦੀ 70 ਫੀਸਦੀ ਹੀ ਰਹੀ। ਮੈਡੀਕਲ ਸਟ੍ਰੀਮ ਵਿੱਚੋਂ 82.25 ਫੀਸਦੀ ਜਦਕਿ ਨਾਨ ਮੈਡੀਕਲ ਸਟ੍ਰੀਮ ਵਿੱਚੋਂ 83.98 ਫੀਸਦੀ ਵਿਦਿਆਰਥੀ ਪਾਸ ਹੋਏ।
- ਆਪਣਾ ਰਿਜ਼ਰਟ ਵੇਖਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac.in 'ਤੇ ਜਾਓ।
- ਇਸ ਤੋਂ ਬਾਅਦ ਹੋਮ ਪੇਜ ਤੋਂ 'ਰਿਜ਼ਰਟ' ਆਪਸ਼ਨ 'ਤੇ ਕਲਿੱਕ ਕਰੋ।
- ਇਸ ਪਿੱਛੋਂ ਤੁਸੀਂ ਨਵੇਂ ਪੇਜ 'ਤੇ ਰੀਡਾਇਰੈਕਟ ਕਰ ਜਾਓਗੇ।
- ਹੁਣ ਇੱਥੇ ਆਪਣਾ ਰੋਲ ਨੰਬਰ ਭਰ ਕੇ ਲਾਗ ਇਨ ਕਰੋ।
- ਤੁਹਾਡਾ ਰਿਜ਼ਲਟ ਸਾਹਮਣੇ ਆ ਜਾਏਗਾ।