News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਹੱਦ 'ਤੇ ਨੱਚੀ ਹਰਸਿਮਰਤ ਬਾਦਲ

Share:
 ਅਟਾਰੀ: ਡਰੱਗਜ਼ ਨੂੰ ਲੈ ਕੇ ਬੀਐਸਐਫ ਖ਼ਿਲਾਫ਼ ਸਾਲ ਕੁ ਪਹਿਲਾਂ ਮੋਰਚਾ ਲਾਉਣ ਵਾਲੇ ਅਕਾਲੀ ਦਲ ਦਾ ਬੁੱਧਵਾਰ ਨੂੰ ਵੱਖਰਾ ਚਿਹਰਾ ਦੇਖਣ ਨੂੰ ਮਿਲਿਆ। ਇਸ ਵਾਰ ਅਕਾਲੀ ਦਲ ਨੇ ਸੀਮਾ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਬਲਾਂ ਖ਼ਿਲਾਫ਼ ਨਾਅਰੇਬਾਜ਼ੀ ਨਹੀਂ ਕੀਤੀ, ਸਗੋਂ ਉਨ੍ਹਾਂ ਨਾਲ ਗੀਤ ਗਾਏ। ਅਸਲ ਵਿੱਚ ਮੌਕੇ ਸੀ ਸਰਹੱਦ ਉੱਤੇ ਤਾਇਨਾਤ ਸੈਨਿਕਾਂ ਦੇ ਰੱਖੜੀ ਬੰਨ੍ਹਣ ਦਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਾਸ ਤੌਰ ਉੱਤੇ ਸ਼ਾਮਲ ਹੋਏ।
ਹਰਸਿਮਰਤ ਕੌਰ ਬਾਦਲ ਨੇ ਸਰਹੱਦ ਉੱਤੇ ਤਾਇਨਾਤ ਸੈਨਿਕਾਂ ਦੇ ਰੱਖੜੀ ਬੰਨ੍ਹੀ ਤੇ ਫਿਰ ਰੰਗਾਰੰਗ ਪ੍ਰੋਗਰਾਮ ਵਿੱਚ ਖ਼ੂਬ ਗਿੱਧਾ ਤੇ ਬੋਲੀਆਂ ਪਾਈਆ। ਪ੍ਰੋਗਰਾਮ ਵਿੱਚ ਹਰਸਿਮਰਤ ਕੌਰ ਬਾਦਲ ਪੂਰੇ ਰੰਗ ਵਿੱਚ ਦਿੱਸੀ। ਗਿੱਧਾ ਪਾਉਣ ਵਾਲੀਆਂ ਕੁੜੀਆਂ ਨਾਲ ਉਨ੍ਹਾਂ ਕਾਫ਼ੀ ਸਮਾਂ ਗਿੱਧੇ ਵਿੱਚ ਪਿੜ ਬੰਨ੍ਹਿਆ। ਉਸ ਦੌਰਾਨ ਕੇਂਦਰੀ ਮੰਤਰੀ ਨੇ ਦੇਸ਼ ਭਗਤੀ ਦੇ ਤਰਾਨੇ ਵੀ ਗਾਏ।
ਸਰਹੱਦ ਪਾਰ ਤੋਂ ਆਉਂਦੇ ਨਸ਼ੇ ਨੂੰ ਨਾ ਰੋਕਣ ਦੇ ਨਾਅਰੇ ਲਗਾਉਣ ਵਾਲੇ ਅਕਾਲੀ ਦਲ ਦੇ ਆਗੂ ਵੀ ਪੂਰੀ ਤਰ੍ਹਾਂ ਬੀਐਸਐਫ ਦੀ ਤਾਰੀਫ਼ ਵਿੱਚ ਲੱਗੇ ਹੋਏ ਸਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਆਖਿਆ ਕਿ ਬੀਐਸਐਫ ਦੇ ਜਵਾਨ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਪੱਤਰਕਾਰਾਂ ਵੱਲੋਂ ਧਰਨੇ ਲਗਾਏ ਜਾਣ ਦੇ ਮੁੱਦੇ ਉੱਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਧਰਨੇ ਸੁਰੱਖਿਆ ਬਲਾਂ ਖ਼ਿਲਾਫ਼ ਨਹੀਂ ਸੀ ਸਗੋਂ ਇਹ ਪਾਕਿਸਤਾਨ ਦੇ ਖ਼ਿਲਾਫ਼ ਸਨ।
Published at : 17 Aug 2016 10:26 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ

NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 

NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 

Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ

Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ

Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

ਪ੍ਰਮੁੱਖ ਖ਼ਬਰਾਂ

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ

AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ