Punjab News: ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ ਲਗਾਏ ਗਏ ਹਨ। ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿੱਚ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਉਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਬੀਤੇ ਕਈ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ। ਦੱਸ ਦਈਏ ਕਿ ਇੱਕ ਵਾਰ ਫਿਰ ਕਿਸਾਨਾਂ ਦੇ ਵੱਲੋਂ ਦਿੱਲੀ ਕੋਚ ਦੀ ਤਿਆਰੀ ਕੀਤੀ ਗਈ ਹੈ ਅਤੇ ਕਿਸਾਨ ਆਗੂਆਂ ਨੇ 6 ਦਸੰਬਰ ਦਾ ਐਲਾਨ ਕੀਤਾ ਹੈ ਕਿ ਉਸ ਦਿਨ ਉਹਨਾਂ ਦੇ ਵੱਲੋਂ ਫਿਰ ਦਿੱਲੀ ਨੂੰ ਰਵਾਨਗੀ ਕੀਤੀ ਜਾਵੇਗੀ।


ਹੋਰ ਪੜ੍ਹੋ : ਕੈਨੇਡਾ ਵੱਲੋਂ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਦੀਆਂ ਫੀਸਾਂ 'ਚ ਕੀਤਾ ਵਾਧਾ, ਪੰਜਾਬੀਆਂ 'ਤੇ ਪਏਗਾ ਸਭ ਤੋਂ ਵੱਧ ਅਸਰ



ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਕੀਤੀ ਜਾਂਚ, ਜਤਾਈ ਚਿੰਤਾ


ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ 'ਤੇ ਭੁੱਖ ਹੜਤਾਲ ਉੱਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਸਰਕਾਰੀ ਹਸਪਤਾਲ ਸਮਾਨਾ ਦੀ ਟੀਮ ਵਲੋਂ ਹੈਲਥ ਚੈਕਅਪ ਕੀਤਾ ਗਿਆ।  ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਾ ਵਧਦੀ ਜਾ ਰਹੀ ਹੈ । ਬੀਪੀ 140/80 ਦਰਜ ਕੀਤਾ ਗਿਆ ਹੈ । ਅਤੇ ਸ਼ੂਗਰ ਲੈਵਲ ਦੀ ਗਲ ਕਰੀਏ ਤਾਂ 93 ਦਰਜ ਕੀਤਾ ਗਿਆ ਹੈ। ਨਬਜ਼ 88, ਅਤੇ ਆਕਸੀਜਨ 96 ਅਤੇ ਤਾਪਮਾਨ 98.4 F ਦਰਜ ਕੀਤਾ ਗਿਆ ਹੈ ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।