ਕੈਨੇਡਾ ਵੱਲੋਂ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਦੀਆਂ ਫੀਸਾਂ 'ਚ ਕੀਤਾ ਵਾਧਾ, ਪੰਜਾਬੀਆਂ 'ਤੇ ਪਏਗਾ ਸਭ ਤੋਂ ਵੱਧ ਅਸਰ
ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ ਹੋ ਗਿਆ ਹੈ। ਇੱਕ ਪਾਸੇ ਕੈਨੇਡਾ ਸਰਕਾਰ ਵੀਜ਼ਾ ਨਿਯਮ ਸਖਤ ਕਰ ਰਹੀ ਹੈ ਤੇ ਦੂਜੇ ਪਾਸੇ ਫੀਸਾਂ ਵਿੱਚ ਮੋਟਾ ਵਧਾ ਕਰ ਰਹੀ ਹੈ।
Download ABP Live App and Watch All Latest Videos
View In Appਸਟੱਡੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਵਾਧੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ’ਤੇ ਪਵੇਗਾ। ਇਸ ਤੋਂ ਪਹਿਲਾਂ ਪੰਜਾਬ ਵਾਸੀ ਇਹ ਫੀਸਾਂ ਬੜੀ ਮੁਸ਼ਕਲ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦਾ ਇੱਕ ਸਾਲ ਦੀ ਸਟੱਡੀ ਤੇ ਹੋਰ ਖਰਚਾ 25 ਤੋਂ 30 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
ਦਰਅਸਲ ਅੱਜ 1 ਦਸੰਬਰ ਤੋਂ ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਐਪਲੀਕੇਸ਼ਨ ਤੇ ਪ੍ਰੋਸੈਸਿੰਗ ਫੀਸਾਂ ਵਿੱਚ ਵਾਧਾ ਹੋ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਨ੍ਹਾਂ ਲੋਕਾਂ 'ਤੇ ਪਵੇਗਾ, ਜੋ ਕੈਨੇਡਾ ਵਿੱਚ ਸਿੱਖਿਆ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ (IRCC) ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ।
ਇਨ੍ਹਾਂ ਵਿੱਚ ਅਸਥਾਈ ਨਿਵਾਸੀ ਸਥਿਤੀ ਅਰਜ਼ੀਆਂ ਦੀ ਬਹਾਲੀ (ਵਿਜ਼ਿਟਰਾਂ, ਕਾਮਿਆਂ ਤੇ ਵਿਦਿਆਰਥੀਆਂ ਲਈ), ਕੈਨੇਡਾ ਵਾਪਸ ਪਰਤਣ ਲਈ ਅਧਿਕਾਰਤ ਅਰਜ਼ੀਆਂ, ਅਪਰਾਧਿਕ ਮੁੜ-ਵਸੇਬੇ ਦੀਆਂ ਅਰਜ਼ੀਆਂ (ਗੰਭੀਰ ਅਪਰਾਧਾਂ ਸਮੇਤ) ਤੇ ਅਸਥਾਈ ਨਿਵਾਸੀ ਪਰਮਿਟ (TRP) ਅਰਜ਼ੀਆਂ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਮੌਜੂਦਾ ਫੀਸਾਂ ਮੁਤਾਬਕ ਇਸ ਪ੍ਰਕਾਰ ਹਨ- ਵਿਜ਼ਟਰ ਸਥਿਤੀ ਦੀ ਬਹਾਲੀ 229.00 ਡਾਲਰ,ਵਿਦਿਆਰਥੀ ਸਥਿਤੀ ਦੀ ਬਹਾਲੀ 379.00 ਡਾਲਰ,ਵਰਕਰ ਸਥਿਤੀ ਦੀ ਬਹਾਲੀ 384.00 ਡਾਲਰ, ਕੈਨੇਡਾ ਵਾਪਸ ਪਰਤਣ ਦਾ ਅਧਿਕਾਰ 459.55 ਡਾਲਰ, ਅਪਰਾਧਿਕਤਾ ਦੇ ਆਧਾਰ 'ਤੇ ਅਯੋਗ 229.77 ਡਾਲਰ ਗੰਭੀਰ ਅਪਰਾਧ ਦੇ ਆਧਾਰ 'ਤੇ ਅਯੋਗ 1,148.87 ਡਾਲਰ, ਅਸਥਾਈ ਨਿਵਾਸੀ ਪਰਮਿਟ 229.77 ਡਾਲਰ ਹੈ।