ਅੰਮ੍ਰਿਤਸਰ: ਹਾਰਟ ਆਫ ਏਸ਼ੀਆ ਕਾਨਫਰੰਸ ਦਾ ਅੱਜ ਪਹਿਲਾ ਦਿਨ ਹੈ। ਅੰਮ੍ਰਿਤਸਰ 'ਚ  ਇਸ ਕਾਨਫਰੰਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨਮੰਤਰੀ ਨਰੇਂਦਰ ਮੋਦੀ ਇਸ ਸਮਾਗਮ ਦਾ ਹਿੱਸਾ ਹੋਣਗੇ। ਇਸ ਦੌਰਾਨ 40 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਸ ਕਾਨਫਰੰਸ 'ਚ ਪਾਕਿਸਤਾਨ ਵੱਲੋਂ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਹਿੱਸਾ ਲੈ ਰਹੈ ਹਨ। ਉੜੀ ਹਮਲੇ, ਨਗਰੋਟਾ ਅੱਤਵਾਦੀ ਹਮਲੇ ਤੇ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਹਿਲੀ ਵਾਰ ਭਾਰਤ ਪਾਕਿਸਤਾਨ ਇੱਕ ਮੰਚ 'ਤੇ ਦਿਖਾਈ ਦੇਣਗੇ। 40 ਦੇਸ਼ਾਂ ਦੀ ਇਸ ਕਾਨਫਰੰਸ 'ਚ ਸ਼ਾਮ ਵੇਲੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਬਦੁਲ ਗਨੀ ਪਹੁੰਚਣਗੇ। ਅਬਦੁਲ ਗਨੀ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੌਜੂਦ ਰਹਿਣਗੇ। ਪੂਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ 'ਤੇ ਕੀਤਾ ਜਾਏਗਾ। ਇਸ ਦੌਰਾਨ 5000 ਪੁਲਿਸ ਕਰਮੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।