ਅੰਮ੍ਰਿਤਸਰ :  ਦੋ ਦਿਨਾਂ ਹਾਰਟ ਆਫ ਏਸ਼ੀਆ ਸਮਿਟ 'ਚ ਅੱਤਵਾਦ ਦੇ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਪਾਕਿਸਤਾਨ ਨੂੰ ਘੇਰਣ ਦਾ ਭਾਰਤ ਕੋਲ ਅਹਿਮ ਮੌਕਾ ਹੋਵੇਗਾ ਤੇ ਇਸ 'ਚ ਅਫਗਾਨਿਸਤਾਨ ਦਾ ਸਾਥ ਮਿਲਣ ਦੀ ਪੂਰੀ ਉਮੀਦ ਹੈ

ਸੰਮੇਲਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚ ਰਹੇ ਹਨਸਰਤਾਜ ਕੁਝ ਘੰਟਿਆ ਲਈ ਹੀ ਅੰਮ੍ਰਿਤਸਰ ਆਉਣਗੇ ਅਤੇ ਸ਼ਾਮੀ ਉਹਨਾਂ ਦੇ ਵਾਪਸ ਪਰਤ ਜਾਣ ਦੀ ਉਮੀਦ ਹੈ

ਉੜੀ ਵਿੱਚ ਸੈਨਾ ਦੇ ਕੈਂਪ ਉਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤ ਨੇ ਕੂਟਨੀਤਿਕ ਤੌਰ ਉਤੇ ਪਾਕਿਸਤਾਨ ਨੂੰ ਕੌਮਾਂਤਰੀ ਮੰਚ ਉਤੇ ਅਲੱਗ ਥਲੱਗ ਕਰ ਦਿੱਤਾ ਸੀਹਾਰਟ ਆਫ ਏਸ਼ੀਆ ਸੰਮੇਲਨ ਵੀ ਭਾਰਤ ਦੀ ਇਹ ਕੋਸ਼ਿਸ ਜਾਰੀ ਰਹੇਗੀ

ਭਾਰਤ ਦੀ ਇਸ ਕੋਸ਼ਿਸ ਵਿੱਚ ਅਫਗਾਨਿਸਤਾਨ ਦਾ ਸਾਥ ਵੀ ਉਸ ਨੂੰ ਮਿਲੇਗਾ ਕਿਉਂਕਿ ਉਹ ਵੀ ਦਹਿਸ਼ਤਵਾਦ ਤੋਂ ਪ੍ਰਭਾਵਿਤ ਹਨਹਾਰਟ ਆਫ ਏਸ਼ੀਆ ਦੇ 14 ਦੇਸ਼ ਮੈਂਬਰ ਹਨਦੋ ਦਿਨ ਤੱਕ ਚੱਲਣ ਵਾਲੇ ਸਮਾਗਮ ਵਿੱਚ ਦਹਿਸ਼ਤਵਾਦ ਦੇ ਮੁੱਦੇ ਉਤੇ ਮੁੱਖ ਤੌਰ ਉਤੇ ਚਰਚਾ ਹੋਵੇਗੀਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਬਿਮਾਰ ਹੋਣ ਕਾਰਨ ਉਹਨਾਂ ਦੀ ਥਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਸੰਮੇਲਨ ਦੀ ਮੇਜ਼ਬਾਨੀ ਕਰਨਗੇ