ਸਾਵਧਾਨ! ਪੰਜਾਬ 'ਚ ਭਾਰੀ ਬਾਰਸ਼ ਦਾ ਅਲਰਟ
ਏਬੀਪੀ ਸਾਂਝਾ | 22 Jul 2019 09:45 AM (IST)
ਮੌਸਮ ਵਿਭਾਗ ਦਾ ਕਹਿਣਾ ਹੈ ਕਿ 23 ਜੁਲਾਈ ਨੂੰ ਮਾਨਸੂਨ ਫਿਰ ਤੋਂ ਸਰਗਰਮ ਹੋਏਗਾ। ਇਸ ਪਿੱਛੋਂ 24 ਤੇ 25 ਜੁਲਾਈ ਨੂੰ ਭਾਰੀ ਬਾਰਸ਼ ਹੋ ਸਕਦੀ ਹੈ।
ਲੁਧਿਆਣਾ: ਪੰਜਾਬ ਵਿੱਚ ਮਾਨਸੂਨ ਕਮਜ਼ੋਰ ਪੈ ਗਿਆ ਹੈ ਜਿਸ ਕਰਕੇ ਅਗਲੇ ਦੋ ਦਿਨਾਂ ਤਕ ਹੁੰਮਸ ਤੇ ਚਿਪਚਿਪੀ ਗਰਮੀ ਤੋਂ ਪਰੇਸ਼ਾਨ ਹੋਣਾ ਪੈ ਸਕਦਾ ਹੈ। ਹਾਲਾਂਕਿ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕੀ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 23 ਜੁਲਾਈ ਨੂੰ ਮਾਨਸੂਨ ਫਿਰ ਤੋਂ ਸਰਗਰਮ ਹੋਏਗਾ। ਇਸ ਪਿੱਛੋਂ 24 ਤੇ 25 ਜੁਲਾਈ ਨੂੰ ਭਾਰੀ ਬਾਰਸ਼ ਹੋ ਸਕਦੀ ਹੈ। ਬਾਰਸ਼ ਘੱਟ ਹੋਣ ਨਾਲ ਐਤਵਾਰ ਨੂੰ ਜਲੰਧਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਦਾ ਪਾਰਾ 35 ਡਿਗਰੀ ਤੋਂ ਵੀ ਉਤਾਂਹ ਰਿਕਾਰਡ ਕੀਤਾ ਗਿਆ।