ਭਲਕੇ ਰਹਿਣਾ ਤਿਆਰ ਕਿਉਂਕਿ ਬਦਲ ਰਿਹਾ ਮੌਸਮ ਦਾ ਮਿਜਾਜ਼
ਏਬੀਪੀ ਸਾਂਝਾ | 21 Jul 2019 09:40 PM (IST)
ਬੀਤੇ ਕੁਝ ਦਿਨਾਂ ਤੋਂ ਜਾਰੀ ਬਰਸਾਤ ਕਾਰਨ ਮੌਸਮ ਵਿੱਚ ਬਣੀ ਠੰਢਕ ਹੁਣ ਉੱਡਪੁੱਡ ਸਕਦੀ ਹੈ। ਨਿਜੀ ਮੌਸਮ ਏਜੰਸੀ ਸਕਾਈਮੈਟ ਮੁਤਾਬਕ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੋਈ ਖ਼ਾਸ ਮੌਸਮੀ ਹਲਚਲ ਨਹੀਂ ਦੇਖੀ ਜਾ ਰਹੀ।
ਨਵੀਂ ਦਿੱਲੀ: ਬੀਤੇ ਕੁਝ ਦਿਨਾਂ ਤੋਂ ਜਾਰੀ ਬਰਸਾਤ ਕਾਰਨ ਮੌਸਮ ਵਿੱਚ ਬਣੀ ਠੰਢਕ ਹੁਣ ਉੱਡਪੁੱਡ ਸਕਦੀ ਹੈ। ਨਿਜੀ ਮੌਸਮ ਏਜੰਸੀ ਸਕਾਈਮੈਟ ਮੁਤਾਬਕ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੋਈ ਖ਼ਾਸ ਮੌਸਮੀ ਹਲਚਲ ਨਹੀਂ ਦੇਖੀ ਜਾ ਰਹੀ। ਪੰਜਾਬ ਸਮੇਤ ਮੈਦਾਨੀ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਆਸਮਾਨ ਵੀ ਸਾਫ ਰਹਿਣ ਦੀ ਆਸ ਹੈ, ਜਿਸ ਕਾਰਨ ਤਾਪਮਾਨ ਵਧੇਗਾ। ਹਾਲਾਂਕਿ, ਪੰਜਾਬ ਵਿੱਚ ਬੀਤੇ ਦਿਨਾਂ ਵਿੱਚ ਹੋਈ ਬਰਸਾਤ ਕਾਰਨ ਕਈ ਦਰਿਆਈ ਇਲਾਕੇ ਕਾਫੀ ਮੁਸੀਬਤ ਵਿੱਚ ਹਨ। ਹੋਰ ਮੀਂਹ ਨਾ ਪੈਣ ਕਾਰਨ ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦਰਿਆ ਵਿੱਚ ਆਏ ਪਾਣੀ ਤੋਂ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੇਖੋ ਵੀਡੀਓ-