ਨਵੀਂ ਦਿੱਲੀ: ਉੱਤਰੀ ਭਾਰਤ 'ਚ ਮੌਨਸੂਨ ਤਹਿਤ ਕਈ ਸੂਬਿਆਂ 'ਚ ਵੀਰਵਾਰ ਨੂੰ ਜ਼ਬਰਦਸਤ ਬਾਰਸ਼ ਹੋਈ। ਇਸ ਤੋਂ ਬਾਅਦ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਹੋਈ ਹੈ। ਮੌਸਮ ਵਿਭਾਗ ਮੁਤਾਬਕ 10 ਜੁਲਾਈ ਨੂੰ ਵੀ ਕਈ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


ਹਿਮਾਚਲ ਪ੍ਰਦੇਸ਼ 'ਚ ਮੌਸਮ ਵਿਭਾਗ ਨੇ 12 ਜੁਲਾਈ ਤਕ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਅਸਮ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਿਮ, ਬਿਹਾਰ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਨਾਲ ਕੁਝ ਇਲਾਕਿਆਂ 'ਚ ਮਾਧਿਅਮ ਨਾਲ ਭਾਰੀ ਬਾਰਸ਼ ਹੋ ਸਕਦੀ ਹੈ।


ਪੁਲਿਸ ਮੁਲਾਜ਼ਮ ਹੀ ਸੀ ਵਿਕਾਸ ਦੁਬੇ ਦੇ ਮੁਖ਼ਬਰ, ਹੋਇਆ ਖ਼ੁਲਾਸਾ


ਸੁਖਬੀਰ ਬਾਦਲ ਲਈ ਨਵੀਂ ਮੁਸੀਬਤ! ਹੁਣ ਵਿਧਾਨ ਸਭਾ ਚੋਣਾਂ 'ਚ ਦੇਵੇਗੀ ਬੀਜੇਪੀ ਝਟਕਾ?


ਹਰਿਆਣਾ ਤੇ ਪੰਜਾਬ 'ਚ ਵੀਰਵਾਰ ਤਾਪਮਾਨ ਪਹਿਲਾਂ ਨਾਲੋਂ ਗਿਰਾਵਟ 'ਚ ਰਿਹਾ। ਚੰਡੀਗੜ੍ਹ ਦਾ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਅਗਲੇ ਦੋ ਦਿਨਾਂ 'ਚ ਹਰਿਆਣਾ ਅਤੇ ਪੰਜਾਬ 'ਚ ਕੁਝ ਸਥਾਨਾਂ 'ਤੇ ਬਾਰਸ਼ ਜਾਂ ਗਰਜ਼ ਦੇ ਨਾਲ ਛਿੱਟੇ ਪੈਣ ਦਾ ਅਨੁਮਾਨ ਵਿਅਕਤ ਕੀਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ