ਪੰਜਾਬ ‘ਚ ਅਗਲੇ 48 ਤੋਂ 72 ਘੰਟੇ ਮੀਂਹ ਦੀ ਉਮੀਦ ਜਤਾਈ ਗਈ ਹੈ। ਸੀਐਮ ਅਮਰਿੰਦਰ ਨੇ ਸਾਰੇ ਜ਼ਿਿਲ੍ਹਆਂ ਦੇ ਕਲੈਕਟਰਾਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਸੀਐਮ ਨੇ ਉਨ੍ਹਾਂ ਖ਼ਤਰੇ ਵਾਲੇ ਇਲਾਕਿਆਂ ‘ਚ ਸੁਰੱਖਿਆ ਸਬੰਧੀ ਸਾਰੇ ਇਤਜ਼ਾਮ ਪੁਰੇ ਕਰਨ ਅਤੇ ਕਿਸੇ ਵੀ ਆਪਦਾ ਲਈ ਤਿਆਰ ਰਹਿਣ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਾਰੀ ਬਾਰਸ਼ ਤੋਂ ਪੈਦਾ ਹੋਈ ਕਿਸੇ ਵੀ ਸਥਿਤੀ ‘ਚ ਲੋਕਾਂ ਦੀ ਸਰੁੱਖਿਆ ਬਾਰੇ ਚੌਕਸ ਰਹਿਣ ਨੂੰ ਕਿਹਾ ਹੈ।
ਉਧਰ ਭਾਖੜਾ ਡੈਮ ਦੇ ਮੈਨੇਜਮੈਂਟ ਅਧਿਕਾਰੀਆਂ ਨੇ ਹੜ੍ਹ ਤੋਂ ਬਾਅਦ ਡੈਮ ਦੇ ਚਾਰ ਗੇਟ ਖੋਲ੍ਹ ਦਿੱਤੇ ਹਨ। ਇਹ ਡੈਮ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਾਰਡਰ ‘ਤੇ ਹੈ। ਡੈਮ ‘ਚ ਪਾਣੀ ਦਾ ਲੈਵਲ 1675 ਫੀਟ ਤਕ ਪਹੁੰਚ ਗਿਆ ਸੀ ਜੋ 6ਤਰੇ ਦੇ ਨਿਸ਼ਾਨ ਦੇ ਕਾਫੀ ਨੇੜੇ ਹੈ। ਡੈਮ ਚੋਂ ਕੁਲ 55000 ਕਿਊਸਿਕ ਪਾਣੀ ਬਾਹਰ ਕੱਢਿਆ ਗਿਆ।
ਪੰਜਾਬ ਤੋਂ ਇਲਾਵਾ ਹੋਰ ਕੁਝ ਸੂਬਿਆਂ ‘ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਿਮਾਰਚਲ ਸਣੇ ਜੰਮੂ-ਕਸ਼ਮੀਰ, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਯਮਨ ‘ਚ ਭਾਰੀ ਬਾਰਸ਼ ਹੋ ਸਕਦੀ ਹੈ। 17-18 ਅਗਸਤ ਦੀ ਭਾਰੀ ਬਾਰਸ਼ ਤੋਂ ਬਾਅਧ 19 ਅਗਸਤ ਨੂੰ ਮੀਂਹ ‘ਚ ਕਮੀ ਦੀ ਉਮੀਦ ਜਤਾਈ ਗਈ ਹੈ।