ਅੰਮ੍ਰਿਤਸਰ : ਪੰਜਾਬ ਦੇ ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਅਤੇ ਬੀਐਸਐਫ ਨੇ ਸਾਂਝੀ ਕਾਰਵਾਈ ਕਰਦੇ ਹੋਏ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਇੱਕ ਅਫਗਾਨਿਸਤਾਨ ਤੋਂ ਆਏ ਟਰੱਕ ਦੇ ਹੇਠਾਂ ਮੈਗਨੇਟ ਨਾਲ ਚਿਪਕਾਈ ਗਈ ਸੀ, ਜੋ ਅਟਾਰੀ ਸਰਹੱਦ 'ਤੇ ਬਣੇ ਇੰਟੈਗਰੇਟਿਡ ਚੈੱਕ ਪੋਸਟ 'ਤੇ ਸਮਾਨ ਉਤਾਰਨ ਆਇਆ ਸੀ। ਫਿਲਹਾਲ ਹੈਰੋਇਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਮਿਲੀ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਤੋਂ ਆਏ ਵੱਡੇ ਟਰਾਲੇ ਨੂੰ ਖਾਲੀ ਕਰਨ ਤੋਂ ਪਹਿਲਾਂ ਚੈਕਿੰਗ ਕੀਤੀ ਜਾ ਰਹੀ ਸੀ। ਕਸਟਮ ਚੈਕਿੰਗ ਦੌਰਾਨ ਜਦੋਂ ਵੱਡੇ ਟਰਾਲੇ ਦੇ ਹੇਠਾਂ ਲੋਹੇ ਦੀ ਰਾਡ ਮਾਰੀ ਗਈ ਤਾਂ ਉਹ ਚੁੰਬਕ ਵੱਲ ਖਿੱਚੀ ਗਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਟਰੱਕ ਦੇ ਹੇਠਾਂ ਇੱਕ ਲੋਹੇ ਦਾ ਬਕਸਾ ਚੁੰਬਕ ਨਾਲ ਚਿਪਕਿਆ ਹੋਇਆ ਸੀ। ਜਿਸ ਤਰ੍ਹਾਂ ਲੋਹੇ ਦੇ ਬਕਸੇ ਵਿੱਚ ਪੈਕ ਕੀਤਾ ਗਿਆ ਸੀ, ਕਸਟਮ ਨੂੰ ਇਹ ਇੱਕ ਆਰਡੀਐਕਸ ਬੰਬ ਵਰਗਾ ਲੱਗਿਆ। ਇਸ ਦੇ ਨਾਲ ਹੀ ਟਰੱਕ ਨੂੰ ਕਾਫੀ ਦੂਰ ਖੜਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਡਾਗ ਸਕੁਐਡ ਦੀ ਲਈ ਗਈ ਮਦਦ  


ਜਾਣਕਾਰੀ ਅਨੁਸਾਰ ਬੀਐਸਐਫ ਦੇ ਬੰਬ ਨਿਰੋਧਕ ਦਸਤੇ ਦੇ ਡੌਗ ਨੂ ਲਿਆਂਦਾ ਗਿਆ ਸੀ। ਜਿਸ ਨੇ ਜਾਂਚ ਤੋਂ ਬਾਅਦ ਕੋਈ ਰਿਸਪਾਂਸ ਨਹੀਂ ਦਿੱਤਾ। ਇਸ ਤੋਂ ਬਾਅਦ ਬੀਐਸਐਫ ਅਤੇ ਕਸਟਮ ਦੇ ਨੋਰਕੋ ਟੈਸਟਿੰਗ ਡੌਗਜ਼ ਨੂੰ ਲਿਆਂਦਾ ਗਿਆ ਪਰ ਉਨ੍ਹਾਂ ਨੇ ਵੀ ਕੋਈ ਰਿਸਪਾਂਸ ਨਹੀਂ ਦਿੱਤਾ ।

 ਕੰਟਰੋਲ ਬੰਬ ਨਾਲ ਖੋਲ੍ਹਿਆ ਗਿਆ ਬਾਕਸ 

ਡੌਗ ਸਕੁਐਡ ਵੱਲੋਂ ਜਵਾਬ ਨਾਂਹ-ਪੱਖੀ ਆਉਣ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਇਸ ਨੂੰ ਕੰਟਰੋਲ ਬੰਬ ਨਾਲ ਖੋਲ੍ਹਣ ਦਾ ਫੈਸਲਾ ਕੀਤਾ। ਬਕਸੇ ਦੇ ਪਾਸਿਆਂ 'ਤੇ ਛੋਟੇ ਬੰਬ ਲਗਾਏ ਗਏ ਸਨ, ਜਿਸ ਨਾਲ ਸਿਰਫ ਲੋਹੇ ਦੀ ਬਾਹਰੀ ਪਰਤ ਖੁੱਲ੍ਹੇ। ਜਦੋਂ ਇਸ ਬੰਬ ਨੂੰ ਵਿਸਫੋਟ ਕੀਤਾ ਗਿਆ ਤਾਂ ਇਸ ਵਿੱਚੋਂ ਇੱਕ ਚਿੱਟਾ ਪਾਊਡਰ ਨਿਕਲਿਆ।

350 ਗ੍ਰਾਮ ਹੈਰੋਇਨ ਬਰਾਮਦ

ਕਸਟਮ ਵਿਭਾਗ ਅਤੇ ਬੀਐਸਐਫ ਦੀ ਟੀਮ ਨੇ ਡੱਬੇ ਵਿੱਚੋਂ ਚਿੱਟੇ ਰੰਗ ਦਾ ਪਾਊਡਰ ਕੱਢ ਕੇ ਜਾਂਚ ਲਈ ਭੇਜ ਦਿੱਤਾ। ਜਾਂਚ ਵਿੱਚ ਪਾਊਟਰ ਹੈਰੋਇਨ ਦਾ ਖੁਲਾਸਾ ਹੋਇਆ ਅਤੇ ਇਸ ਦਾ ਕੁੱਲ ਵਜ਼ਨ 350 ਗ੍ਰਾਮ ਸੀ। ਫਿਲਹਾਲ ਪਾਊਡਰ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ ਹੈ।