Pakistan-based smugglers: ਭਾਰਤ ਪਾਕਿਸਤਾਨ (India-Pakistan Border) ਸਰਹੱਦ ਤੋਂ ਤਾਰਬੰਦੀ ਦੇ ਭਾਰਤ ਵਾਲੇ ਪਾਸੇ ਕਿਸਾਨ ਦੇ ਖੇਤ ਵਿੱਚੋਂ ਤਿੰਨ ਕਿਲੋ 780 ਗ੍ਰਾਮ ਹੈਰੋਇਨ (Heroin) ਬਰਾਮਦ ਹੋਈ ਹੈ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕਰੀਬ 19 ਕਰੋੜ ਕੀਮਤ ਦੱਸੀ ਜਾ ਰਹੀ ਹੈ। ਫਾਜ਼ਿਲਕਾ (Fazilka) ਦੇ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੀ ਬੀਓਪੀ ਜੀਜੀ ਬੇਸ ਦੇ ਨੇੜੇ ਖੇਤ ਵਿੱਚੋਂ ਇਹ ਬਰਾਮਦਗੀ ਹੋਈ ਹੈ ਜਦਕਿ ਸਰਚ ਅਭਿਆਨ ਹਾਲੇ ਜਾਰੀ ਹੈ।
ਸੀਮਾ ਸੁਰੱਖਿਆ ਬਲ ( Border Security Force) ਨੇ ਪਾਕਿਸਤਾਨ (Pakistan) ਸਥਿਤ ਤਸਕਰਾਂ ਵੱਲੋਂ ਹੈਰੋਇਨ (Heroin) ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਫਾਜ਼ਿਲਕਾ (Fazilka) ਦੇ ਪਿੰਡ ਝੰਗੜ ਭੈਣੀ ਤੋਂ 3.775 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੀ 66 ਬਟਾਲੀਅਨ ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਸੂਚਨਾ ਤੋਂ ਬਾਅਦ ਪਿੰਡ ਝੰਗੜ ਭੈਣੀ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ 22.65 ਕਰੋੜ ਰੁਪਏ ਦੀ 3.775 ਕਿਲੋ ਹੈਰੋਇਨ ਜ਼ਬਤ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ