ਲੁਧਿਆਣਾ: ਜਿੱਥੇ ਅਕਾਲੀ ਦਲ ਵੱਲੋਂ ਅੱਜ ਖੇਤੀ ਕਾਨੂਨਾਂ ਖਿਲਾਫ ਹੱਲਾ-ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਵੱਲੋਂ ਲੁਧਿਆਣਾ ਦੇ ਭਾਜਪਾ ਦਫ਼ਤਰ ਬਾਹਰ ਜੰਮਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਭਾਜਪਾ ਦਫ਼ਤਰ 'ਤੇ ਟੰਗਿਆ ਗਿਆ। ਇਸ ਤੋਂ ਬਾਅਦ ਮੌਕੇ 'ਤੇ ਭਾਰੀ ਪੁਲਿਸ ਪੁੱਜੀ ਤੇ ਹਾਲਾਤ 'ਤੇ ਨਜ਼ਰ ਬਣਾਏ ਰੱਖੀ।




ਲੁਧਿਆਣਾ ਤੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਭਾਜਪਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਯੂਥ ਕਾਂਗਰਸ ਪ੍ਰਧਾਨ ਵੱਲੋਂ ਬੀਤੇ ਦਿਨ ਦਿੱਲੀ 'ਚ ਵੀ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਧਰਨੇ ਲਾ ਕੇ ਹੁਣ ਸਿਰਫ ਡਰਾਮੇ ਕਰ ਰਿਹਾ ਹੈ। ਜਦੋਂਕਿ ਕਾਂਗਰਸ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ।

ਉਧਰ, ਦੂਜੇ ਪਾਸੇ ਮੌਕੇ ਤੇ ਮੌਜੂਦ ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਹਲਾਤ 'ਤੇ ਕਾਬੂ ਪਾਉਣ ਲਈ ਪਹੁੰਚ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਧਰਨੇ ਦਿੱਤੇ ਗਏ ਹਨ ਤੇ ਅੱਜ ਦਲਿਤ ਭਾਈਚਾਰੇ ਵੱਲੋਂ ਲੁਧਿਆਣਾ ਬੰਦ ਦੇ ਸੱਦੇ 'ਤੇ ਸਪੈਸ਼ਲ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਨੂੰ ਖ਼ਰਾਬ ਨਾ ਕੀਤਾ ਜਾ ਸਕੇ।

ਕੈਪਟਨ ਦੇ ਵਜ਼ੀਰ ਗੁਰਪ੍ਰੀਤ ਕਾਂਗੜ ਦਾ ਕਿਸਾਨਾਂ ਵੱਲੋਂ ਘਿਰਾਓ, ਛੱਡਣ ਲਈ ਰੱਖੀ ਇਹ ਸ਼ਰਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904