ਨੇਪਾਲ ਦੇ ਬਿਰਾਟਨਗਰ 'ਚ ਲਾਏ ਹਨੀਪ੍ਰੀਤ ਨੇ ਡੇਰੇ
ਏਬੀਪੀ ਸਾਂਝਾ | 19 Sep 2017 12:14 PM (IST)
ਨਵੀਂ ਦਿੱਲੀ: ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਉਸ ਨੂੰ ਸਜ਼ਾ ਦੇ ਐਲਾਨ ਹੋਣ ਤੋਂ ਬਾਅਦ ਫਰਾਰ ਹੈ। ਕੁਝ ਸਮਾਂ ਪਹਿਲਾਂ ਹਨੀਪ੍ਰੀਤ ਦੀ ਮੌਜੂਦਾ ਸਥਿਤੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖ਼ਬਰ ਆਈ ਹੈ ਕਿ ਹਨੀਪ੍ਰੀਤ ਨੇਪਾਲ ਦੇ ਬਿਰਾਟਨਗਰ ਵਿੱਚ ਲੁਕੀ ਹੋਈ ਹੈ। ਉੱਥੋਂ ਦੇ ਵਾਸੀ ਨੇ ਦੱਸਿਆ ਕਿ ਉਸ ਨੇ ਡੇਰਾ ਪ੍ਰੇਮੀ ਪ੍ਰੀਤਮ ਸਿੰਘ ਦੇ ਘਰ ਸ਼ਰਨ ਲਈ ਹੋਈ ਹੈ। ਜਾਣਕਾਰੀ ਮੁਤਾਬਕ ਨੇਪਾਲ ਦੇ ਧਰਾਨ-ਇਟਹਰੀ ਵਿੱਚ ਲੁਕੇ ਹੋਣ ਦੀ ਖ਼ਬਰ ਉੱਡ ਜਾਣ ਤੋਂ ਬਾਅਦ ਪ੍ਰੀਤਮ ਸਿੰਘ ਨੇ ਉਸ ਨੂੰ ਬਿਰਾਟਨਗਰ ਤਬਦੀਲ ਕਰ ਦਿੱਤਾ ਗਿਆ। ਬਿਰਾਟਨਗਰ ਨੇਪਾਲ ਦਾ ਦੂਜਾ ਵੱਡਾ ਸ਼ਹਿਰ ਹੈ। ਇਹ ਧਰਾਨ-ਈਟਾਨਗਰ ਮੁੱਖ ਮਾਰਗ ਤੋਂ 26 ਕਿਲੋਮੀਟਰ ਦੂਰ ਹੈ। ਡੇਰਾ ਚੇਅਰਪਰਸਨ ਵੱਲੋਂ ਵੱਡਾ ਖੁਲਾਸਾ ਬੀਤੇ ਕੱਲ੍ਹ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਪੁੱਛਗਿੱਛ ਕੀਤੀ ਗਈ ਸੀ। ਤਕਰੀਬਨ ਸਾਢੇ ਤਿੰਨ ਘੰਟੇ ਕੀਤੀ ਪੜਤਾਲ ਦੌਰਾਨ ਉਸ ਨੇ ਇਹੋ ਦੱਸਿਆ ਕਿ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਛੱਡਣ ਤੋਂ ਬਾਅਦ ਹਨੀਪ੍ਰੀਤ ਡੇਰਾ ਸਿਰਸਾ ਹੈੱਡਕੁਆਟਰ ਆਈ ਸੀ। ਹਰਿਆਣਾ ਪੁਲਿਸ ਨੇ ਪੰਚਕੂਲਾ ਵਿੱਚ ਹਿੰਸਾ ਫੈਲਾਉਣ ਵਾਲੇ 43 ਮੁਲਜ਼ਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਹਨੀਪ੍ਰੀਤ ਦਾ ਨਾਂ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਡੇਰੇ ਦਾ ਬੁਲਾਰਾ ਆਦਿੱਤਿਆ ਇੰਸਾ ਵੀ ਸ਼ਾਮਲ ਹੈ।