ਮਾਨ ਨੇ ਆਪਣੇ ਫੇਸਬੁੱਕ ਖਾਤੇ 'ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਸੇਠ ਗੰਗਾਰਾਮ ਵੱਲੋਂ ਸ਼ੁਰੂ ਕੀਤੀ ਘੋੜਿਆਂ ਦੀ ਮਦਦ ਨਾਲ ਖਿੱਚ ਕੇ ਚੱਲਣ ਵਾਲੀ ਰੇਲ-ਗੱਡੀ ਹਾਲੇ ਵੀ ਪਾਕਿਸਤਾਨੀ ਪੰਜਾਬ ਵਿੱਚ ਚੱਲ ਰਹੀ ਹੈ। ਜਦੋਂ ਦੋ ਰੇਲ-ਗੱਡੀਆਂ ਆਹਮੋ-ਸਾਹਮਣੇ ਆ ਜਾਂਦੀਆਂ ਹਨ ਤਾਂ ਉਹ ਕਿਸ ਤਰ੍ਹਾਂ ਇੱਕ ਦੂਜੇ ਨੂੰ ਪਾਰ ਕਰਦਿਆਂ ਹਨ, ਦੇਖੋ ਜ਼ਰਾ:
ਇਸ ਘੋੜਾ-ਰੇਲ ਦੀ ਸ਼ੁਰੂਆਤ 1898 'ਚ ਕੀਤੀ ਗਈ ਸੀ। ਲਹਿੰਦੇ ਪੰਜਾਬ ਦੇ ਜ਼ਿਲ੍ਹੇ ਫ਼ੈਸਲਾਬਾਦ ਦੇ ਪਿੰਡ ਗੰਗਾਪੁਰ ਤੋਂ ਬੁਚਿਆਣਾ ਮੰਡੀ ਰੇਲਵੇ ਸਟੇਸ਼ਨ ਤਕ ਚਲਾਈ ਜਾਂਦੀ ਹੈ। ਇੱਥੋਂ ਲੋਕ ਵੱਡੀ ਰੇਲ ਗੱਡੀ ਹਾਸਲ ਕਰਕੇ ਆਪੋ ਆਪਣੀ ਮੰਜ਼ਲ ਵੱਲ ਵਧਦੇ ਹਨ।
ਵੀਡੀਓ ਵਿੱਚ ਦਿੱਸਦਾ ਹੈ ਪਹਿਲਾਂ ਘੋੜਾ-ਰੇਲ ਚਾਲਕ ਸਵਾਰੀਆਂ ਬਿਠਾਉਂਦਾ ਹੈ ਤੇ ਫਿਰ ਉਨ੍ਹਾਂ ਤੋਂ ਟਿਕਟਾਂ ਵੀ ਲੈਂਦਾ ਹੈ। ਫਿਰ ਘੋੜਾ-ਰੇਲ ਆਪਣੇ ਭੀੜੀਆਂ ਜਿਹੀਆਂ ਪਟੜੀਆਂ 'ਤੇ ਦੌੜ ਪੈਂਦੀ ਹੈ। ਜਦ ਅੱਗੋਂ ਕੋਈ ਗੱਡੀ ਆ ਜਾਂਦੀ ਹੈ ਤਾਂ ਦੋਵੇਂ ਗੱਡੀਆਂ ਦੇ ਮੁਸਾਫਰ ਆਪਸ ਵਿੱਚ ਗੱਡੀ ਬਦਲ ਲੈਂਦੇ ਹਨ, ਇਵੇਂ ਹੀ ਚਾਲਕ ਆਪਣੇ ਘੋੜੇ ਬਦਲ ਲੈਂਦੇ ਹਨ। ਯਾਨੀ ਕਿ ਡੱਬੇ ਉੱਥੇ ਹੀ ਰਹਿੰਦੇ ਹਨ ਤੇ ਚਾਲਕ ਤੇ ਯਾਤਰੀ ਥਾਂ ਬਦਲਦੇ ਹਨ। ਇਹ ਵੀਡੀਓ ਕਾਫੀ ਪੁਰਾਣੀ ਹੈ। ਹੁਣ ਇਹ ਟਰੇਨ ਨਹੀਂ ਚੱਲਦੀ, ਪਰ ਲੋਕ ਸਰਕਾਰ ਤੋਂ ਇਸ ਰੇਲ ਨੂੰ ਫੈਸਲਾਬਾਦ ਜ਼ਿਲ੍ਹੇ ਦੀ ਪਛਾਣ ਵਜੋਂ ਮੁੜ ਸੁਰਜੀਤ ਕਰਨ ਦੀ ਮੰਗ ਕਰ ਰਹੇ ਹਨ।