ਚੰਡੀਗੜ੍ਹ: ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਕੁੱਲ 16 ਕਰੋੜ 74 ਲੱਖ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ 'ਤੇ ਕੋਈ ਕੇਸ ਦਰਜ ਨਹੀਂ। ਡਾ. ਚੱਬੇਵਾਲ ਪੇਸ਼ੇ ਤੋਂ ਐਮਡੀ ਡਾਕਟਰ ਹਨ ਤੇ ਸੂਬੇ ਵਿੱਚ ਉਨ੍ਹਾਂ ਦੇ ਕਈ ਸਕੈਨਿੰਗ ਸੈਂਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦਿੱਤੇ ਹਲਫ਼ਨਾਮੇ ਮੁਤਾਬਕ ਡਾ. ਚੱਬੇਵਾਲ ਦੀ ਜਾਇਦਾਦ ਘਟੀ ਹੈ ਤੇ ਦੇਣਦਾਰੀਆਂ ਵਧੀਆਂ ਹਨ। 2017 ਵਿੱਚ ਉਨ੍ਹਾਂ ਕੋਲ 17 ਕਰੋੜ 50 ਰੁਪਏ ਦੀ ਜਾਇਦਾਦ ਸੀ ਜੋ ਹੁਣ 16 ਕਰੋੜ 74 ਲੱਖ ਹੈ। ਦੋ ਸਾਲ ਪਹਿਲਾਂ ਦੇਣਦਾਰੀਆਂ ਕਰੀਬ 5 ਕਰੋੜ 23 ਲੱਖ ਸੀ ਜੋ ਹੁਣ 6 ਕਰੋੜ 32 ਲੱਖ ਹੋ ਚੁੱਕੀਆਂ ਹਨ।

ਹੁਣ ਦਰਜ ਕਰਵਾਏ ਹਲਫ਼ਨਾਮੇ ਮੁਤਾਬਕ ਡਾ. ਚੱਬੇਵਾਲ ਦੇ ਵੱਖ-ਵੱਖ ਖਾਤਿਆਂ ਵਿੱਚ 29,42,656 ਰੁਪਏ ਜਮ੍ਹਾ ਹਨ। ਉਨ੍ਹਾਂ ਦੀ ਪਤਨੀ ਡਾ. ਹਰਬੰਸ ਕੌਰ ਦੇ ਖਾਤਿਆਂ ਵਿੱਚ 7,77,390 ਰੁਪਏ ਜਮ੍ਹਾ ਹਨ। ਡਾ. ਚੱਬੇਵਾਲ ਦੇ ਦੋ ਪੁੱਤਰ ਹਨ। ਵੱਡੇ ਬੇਟੇ ਦੇ ਖਾਤੇ ਵਿੱਚ 9,90,089 ਤੇ ਛੋਟੇ ਦੇ ਖਾਤੇ ਵਿੱਚ 6,47,916 ਰੁਪਏ ਜਮ੍ਹਾ ਹਨ।

ਕਰਜ਼ਾ

ਡਾ. ਰਾਜ ਕੁਮਾਰ 'ਤੇ 54,77,469 ਰੁਪਏ ਦੇ ਕਰਜ਼ੇ ਹਨ ਜਦਕਿ ਉਨ੍ਹਾਂ ਦੀ ਪਤਨੀ 'ਤੇ 8,50,000 ਰੁਪਏ ਦਾ ਕਰਜ਼ਾ ਹੈ।

ਸੋਨਾ

ਡਾ. ਚੱਬੇਵਾਲ ਕੋਲ 1,20,500 ਰੁਪਏ ਦੀ ਕੀਮਤ ਦਾ ਸੋਨਾ ਹੈ।
ਉਨ੍ਹਾਂ ਦੀ ਪਤਨੀ ਕੋਲ 1,80,000 ਰੁਪਏ ਦਾ ਸੋਨਾ ਹੈ।

ਕੁੱਲ ਜਾਇਦਾਦ

ਡਾ. ਚੱਬੇਵਾਲ- 2,35,08,571 ਰੁਪਏ
ਪਤਨੀ- 56,48,998 ਰੁਪਏ
ਵੱਡਾ ਪੁੱਤਰ- 11,17,089 ਰੁਪਏ
ਛੋਟਾ ਪੁੱਤਰ- 14,89,989 ਰੁਪਏ

ਐਗਰੀਕਲਚਰਲ, ਕਮਰਸ਼ਿਅਲ ਤੇ ਰੈਜ਼ੀਡੈਂਸ਼ੀਅਲ ਜਾਇਦਾਦ

ਡਾ. ਚੱਬੇਵਾਲ ਕੋਲ ਕਈ ਐਗਰੀਕਲਚਰਲ ਲੈਂਡ, ਕਮਰਿਅਲ ਪ੍ਰਾਪਰਟੀ ਅਤੇ ਰੈਜ਼ੀਡੈਂਸ਼ੀਅਲ ਜਾਇਦਾਦ ਹਨ।

ਐਗਰੀਕਲਚਰਲ ਲੈਂਡ

1.44 ਏਕੜ (ਮਾਰਕੀਟ ਵੈਲਿਊ 45 ਲੱਖ ਰੁਪਏ)
2 ਏਕੜ (ਮਾਰਕੀਟ ਵੈਲਿਊ 65 ਲੱਖ ਰੁਪਏ)

ਨੌਨ ਐਗਰੀਕਲਚਰਲ ਲੈਂਡ

ਪਹਿਲੀ- 18 ਲੱਖ ਰੁਪਏ
ਦੂਜੀ- 6 ਕਰੋੜ 81 ਲੱਖ

ਕਮਰਸ਼ਿਅਲ ਪ੍ਰਾਪਰਟੀ

ਪਹਿਲੀ- 1,10,00,000 ਰੁਪਏ
ਦੂਜੀ- 55 ਲੱਖ ਰੁਪਏ
ਤੀਜੀ- 15,50,000 ਰੁਪਏ
ਚੌਥੀ- 45 ਲੱਖ ਰੁਪਏ
ਪੰਜਵੀਂ- ਇੱਕ ਕਰੋੜ ਰੁਪਏ

ਰੈਜ਼ੀਡੈਂਸ਼ੀਅਲ ਪ੍ਰਾਪਰਟੀ

ਪਹਿਲੀ- 5.50 ਕਰੋੜ ਰੁਪਏ
ਦੂਜੀ- 6 ਲੱਖ ਰੁਪਏ
ਤੀਜੀ- 25 ਲੱਖ ਰੁਪਏ

ਕਾਰਾਂ

ਡਾ. ਚੱਬੇਵਾਲ ਕੋਲ ਕੁੱਲ 1,37,25,000 ਦੀਆਂ ਗੱਡੀਆਂ ਹਨ।

ਔਡੀ- 75 ਲੱਖ (ਮਾਰਕੀਟ ਵੈਲਿਊ)
ਵਰਨਾ- 11 ਲੱਖ 25 ਹਜ਼ਾਰ (ਮਾਰਕੀਟ ਵੈਲਿਊ)
ਇਨੋਵਾ- 14 ਲੱਖ (ਮਾਰਕੀਟ ਵੈਲਿਊ)
ਐਨਡੇਵਰ- 37 ਲੱਖ (ਮਾਰਕੀਟ ਵੈਲਿਊ)