ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ‘ਮਿਸ਼ਨ 13’ ਨੂੰ ਨਾਕਾਮ ਕਰਨ ਲਈ ਅੱਜ ਵੱਡਾ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਖੁਦ ਚੋਣ ਮੈਦਾਨ ਵਿੱਚ ਡਟ ਗਏ ਹਨ। ਅਕਾਲੀ ਦਲ ਬਠਿੰਡਾ ਤੋਂ ਹਰਸਿਮਰਤ ਦੀ ਤੇ ਸੁਖਬੀਰ ਬਾਦਲ ਦੀ ਫਿਰੋਜ਼ਪੁਰ ਤੋਂ ਪੱਕੀ ਜਿੱਤ ਮੰਨ ਕੇ ਚੱਲ਼ ਰਿਹਾ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਬਾਕੀ ਸੀਟਾਂ 'ਤੇ ਵੀ ਅਸਰ ਪਏਗਾ।
ਦਰਅਸਲ ਅਕਾਲੀ ਦਲ ਨੂੰ ਇਸ ਗੱਲੋਂ ਵੀ ਉਮੀਦ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਜਮਹੂਰੀ ਗੱਠਜੋੜ ਵਿਚਾਲੇ ਵੋਟਾਂ ਵੰਡੀਆਂ ਜਾਣ ਕਰਕੇ ਜਿੱਤ ਦਾ ਦਾਅ ਲੱਗ ਸਕਦਾ ਹੈ। ਬਠਿੰਡਾ ਵਿੱਚ ਅਜਿਹੇ ਹੀ ਹਾਲਾਤ ਹਨ। ਕਾਂਗਰਸ ਦੇ ਰਾਜਾ ਵੜਿੰਗ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਵੀ ਮੈਦਾਨ ਵਿੱਚ ਹਨ। ਇਸ ਕਰਕੇ ਇੱਥੇ ਮੁਕਾਬਲਾ ਬਹੁਕੋਣਾ ਬਣਨ ਦੇ ਆਸਾਰ ਹਨ।
ਸ਼੍ਰੋਮਣੀ ਅਕਾਲੀ ਦਲ ਇਸ ਗੱਲ਼ੋਂ ਵੀ ਖੁਸ਼ ਹੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਮਗਰੋਂ ਕਲੇਸ਼ ਚੱਲ ਰਿਹਾ ਹੈ। ਫਿਰੋਜ਼ਪੁਰ ਵਿੱਚ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਗੁਬਾਇਆ ਦਾ ਵਿਰੋਧ ਵੀ ਅਕਾਲੀ ਦਲ ਨੂੰ ਰਾਸ ਆਉਂਦਾ ਦਿੱਸ ਰਿਹਾ ਹੈ। ਇਸ ਦਾ ਲਾਹਾ ਲੈਣ ਲਈ ਹੀ ਸੁਖਬੀਰ ਬਾਦਲ ਖੁਦ ਮੈਦਾਨ ਵਿੱਚ ਨਿੱਤਰੇ ਹਨ।
ਕਾਂਗਰਸ ਨੂੰ ਸੰਗਰੂਰ, ਜਲੰਧਰ, ਫਰੀਦਕੋਟ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਵਿੱਚ ਉਮੀਦਵਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ਨੇ ਇਸ ਵਾਰ ਕਈ ਉਮੀਦਵਾਰਾਂ ਨੂੰ ਧੱਕੇ ਨਾਲ ਟਿਕਟਾਂ ਦਿੱਤੀਆਂ ਹਨ ਜਿਸ ਕਰਕੇ ਵਿਕਟਾਂ ਨੂੰ ਲੈ ਕੇ ਕੋਈ ਬਗਾਵਤ ਨਹੀਂ ਹੋਈ। ਇਸੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਚਾਰ ਲੋਕ ਸਭਾ ਸੀਟਾਂ ਜਿੱਤਣ ਵਾਲੀ ‘ਆਪ’ ਬੁਰੀ ਤਰ੍ਹਾਂ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਇਸ ਵੇਲੇ ‘ਆਪ’ ਦਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਹੀ ਸਖ਼ਤ ਟੱਕਰ ਦੇਣ ਦੀ ਹਾਲਤ ਵਿੱਚ ਹੈ। ਆਮ ਆਦਮੀ ਪਾਰਟੀ ਦੇ ਕਈ ਨਵੇਂ ਉਮੀਦਵਾਰਾਂ ਦਾ ਵੀ ਵਿਰੋਧ ਹੋ ਰਿਹਾ ਹੈ।
ਕੈਪਟਨ ਦੇ ‘ਮਿਸ਼ਨ 13’ ਨੂੰ ਡੱਕਣ ਲਈ ਅਕਾਲੀ ਦਲ ਦਾ ਵੱਡਾ ਦਾਅ
ਏਬੀਪੀ ਸਾਂਝਾ
Updated at:
23 Apr 2019 04:45 PM (IST)
ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ‘ਮਿਸ਼ਨ 13’ ਨੂੰ ਨਾਕਾਮ ਕਰਨ ਲਈ ਅੱਜ ਵੱਡਾ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਖੁਦ ਚੋਣ ਮੈਦਾਨ ਵਿੱਚ ਡਟ ਗਏ ਹਨ। ਅਕਾਲੀ ਦਲ ਬਠਿੰਡਾ ਤੋਂ ਹਰਸਿਮਰਤ ਦੀ ਤੇ ਸੁਖਬੀਰ ਬਾਦਲ ਦੀ ਫਿਰੋਜ਼ਪੁਰ ਤੋਂ ਪੱਕੀ ਜਿੱਤ ਮੰਨ ਕੇ ਚੱਲ਼ ਰਿਹਾ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਬਾਕੀ ਸੀਟਾਂ 'ਤੇ ਵੀ ਅਸਰ ਪਏਗਾ।
ਪੁਰਾਣੀ ਤਸਵੀਰ
- - - - - - - - - Advertisement - - - - - - - - -