Hoshiapur news: ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਚਿੰਤਪੂਰਨੀ ਮਾਰਗ ‘ਤੇ ਸਥਿਤ ਵੈਸ਼ਣੋ ਧਾਮ ਮੰਦਿਰ ‘ਚ ਚੋਰਾਂ ਵਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਨਾਕਾਮ ਰਹੀ।
ਉੱਥੇ ਹੀ ਚੋਰਾਂ ਵਲੋਂ ਕੀਤੀ ਗਈ ਇਸ ਕਰਤੂਤ ਦੀ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ। ਇਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੇਰ ਰਾਤ ਚੋਰ ਕਰੀਬ 3 ਵਜੇ ਮੰਦਿਰ ‘ਚ ਦਾਖ਼ਲ ਹੁੰਦਾ ਹੈ ਤੇ ਫਿਰ ਸਾਰੇ ਮੰਦਿਰ ਵਿੱਚ ਘੁੰਮਦਾ ਹੈ ਤੇ ਅਖੀਰ ‘ਚ ਮੰਦਿਰ ਦੀ ਗੋਲਕ ਚੁੱਕ ਕੇ ਲੈ ਜਾਂਦਾ ਹੈ, ਪਰੰਤੂ ਗੋਲਕ ਭਾਰੀ ਹੋਣ ਕਾਰਨ ਉਹ ਅੱਧ ਵਿਚਾਲੇ ਹੀ ਗੋਲਕ ਛੱਡ ਕੇ ਫਰਾਰ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਮੰਦਰ ਪ੍ਰਬੰਧਕਾਂ ਨੂੰ ਸਵੇਰ ਵੇਲੇ ਇਸ ਬਾਰੇ ਪਤਾ ਲੱਗਿਆ ਪਰ ਗਨੀਮਤ ਰਹੀ ਕਿ ਇਸ ਚੋਰੀ ਨਾਲ ਮੰਦਿਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਦੇ ਕਾਊਂਟਰ ਤੋਂ ਲੱਖ ਰੁਪਏ ਉਡਾਏ, ਸ਼੍ਰੋਮਣੀ ਕਮੇਟੀ ਨੇ ਕਰਵਾਇਆ ਕੇਸ ਦਰਜ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਚੋਰਾਂ ਵਲੋਂ ਕਸ਼ਮੀਰੀ ਬਾਜ਼ਾਰ ਚ ਮੌਜੂਦ ਪ੍ਰਾਚੀਨ ਮੰਦਿਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਤੇ ਚੋਰ ਮੰਦਿਰ ‘ਚੋਂ ਗਹਿਣੇ ਚੋਰੀ ਕਰਕੇ ਲੈ ਗਏ ਸੀ ਜਿਸ ਕਾਰਨ ਮੰਦਿਰ ਦਾ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।