ਫੌਜ 'ਚ ਭਰਤੀ ਹੁੰਦੇ-ਹੁੰਦੇ ਠੱਗੇ ਗਏ ਸੈਂਕੜੇ ਪੰਜਾਬੀ ਨੌਜਵਾਨ
ਏਬੀਪੀ ਸਾਂਝਾ | 24 Apr 2019 12:44 PM (IST)
ਫੌਜ ਵਿੱਚ ਭਰਤੀ ਦਾ ਝਾਂਸਾ ਦੇ ਕੇ ਦਰਜਨਾਂ ਪਿੰਡਾਂ ਦੇ 100 ਨੌਜਵਾਨਾਂ ਤੋਂ 1.50 ਕਰੋੜ ਠੱਗੇ ਹਨ। ਪੀੜਤਾਂ ਨੇ ਜਦੋਂ ਠੱਗੀ ਦੇ ਨੈੱਟਵਰਕ ‘ਚ ਸ਼ਾਮਲ ਵਿਅਕਤੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਕੰਟੌਨਮੈਂਟ ਦਫ਼ਤਰ ‘ਚ ਅਫਸਰਾਂ ਨਾਲ ਗੱਲ ਕਰਨ ਦਾ ਬਹਾਨਾ ਕਰਕੇ ਭੱਜ ਗਿਆ।
ਅੰਮ੍ਰਿਤਸਰ: ਫੌਜ ਵਿੱਚ ਭਰਤੀ ਦਾ ਝਾਂਸਾ ਦੇ ਕੇ ਚੌਗਾਂਵ, ਅਜਨਾਲਾ, ਲੋਪੋਕੇ, ਦਾਊਕੇ, ਰਾਣਿਆਂ ਸਮੇਤ ਦਰਜਨਾਂ ਪਿੰਡਾਂ ਦੇ 100 ਨੌਜਵਾਨਾਂ ਤੋਂ 1.50 ਕਰੋੜ ਠੱਗੇ ਹਨ। ਪੀੜਤਾਂ ਨੇ ਜਦੋਂ ਠੱਗੀ ਦੇ ਨੈੱਟਵਰਕ ‘ਚ ਸ਼ਾਮਲ ਵਿਅਕਤੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਕੰਟੌਨਮੈਂਟ ਦਫ਼ਤਰ ‘ਚ ਅਫਸਰਾਂ ਨਾਲ ਗੱਲ ਕਰਨ ਦਾ ਬਹਾਨਾ ਕਰਕੇ ਭੱਜ ਗਿਆ। ਜਦੋਂ ਉਹ ਨਹੀਂ ਆਇਆ ਤਾਂ ਸੈਨਾ ਦੇ ਅਫਸਰਾਂ ਦੇ ਸਮਝਾਉਣ ਤੋਂ ਬਾਅਦ ਪੀੜਤ ਵਾਪਸ ਆ ਗਏ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਖ਼ਿਆਲਾ ਦੇ ਸੈਨਿਕ ਨੇ ਪਿੰਡ ਵਾਲ਼ਿਆਂ ਨੂੰ ਪਛਾਣ ਦੇ ਵਿਅਕਤੀ ਰਾਹੀਂ ਸੈਨਾ ‘ਚ ਭਰਤੀ ਕਰਵਾਉਣ ਦਾ ਠੇਕਾ ਲਿਆ ਸੀ। ਖਾਸਾ ‘ਚ 8 ਮਹੀਨੇ ਪਹਿਲਾਂ ਹੋਈ ਭਰਤੀ ‘ਚ ਉਸ ਨੇ 50 ਨੌਜਵਾਨਾਂ ਤੋਂ ਕਰੀਬ 75 ਲੱਖ ਰੁਪਏ ਲਏ ਸੀ। ਇਸ ਤੋਂ ਪਹਿਲਾਂ ਹੋਈ ਭਰਤੀ ‘ਚ ਵੀ ਉਸ ਨੇ ਕਰੀਬ ਇੰਨੇ ਹੀ ਲੋਕਾਂ ਤੋਂ ਇੰਨੀ ਹੀ ਰਕਮ ਲਈ ਸੀ। ਜਦੋਂ ਨਤੀਜਾ ਆਇਆ ਤਾਂ ਇਸ ‘ਚ ਨੌਜਵਾਨਾਂ ਦੇ ਨਾਂ ਕਿਤੇ ਨਹੀਂ ਸੀ। ਇਸ ਤੋਂ ਬਾਅਦ ਪੈਸੇ ਮੰਗਣ ‘ਤੇ ਦੋਵੇਂ ਪੀੜਤਾਂ ਨੂੰ ਲਾਰੇ ਲਾ ਕੇ ਫਰਾਰ ਹੋ ਗਏ।