ਬਰਨਾਲਾ: ਇੱਥੋਂ ਦੇ ਪਿੰਡ ਰੂੜੇਕੇ ਕਲਾਂ 'ਚ ਇੱਕ ਵਿਅਕਤੀ ਨੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਮਾਪਿਆਂ ਦੇ ਦੱਸਣ ਮੁਤਾਬਕ ਮੁਲਜ਼ਮ ਕਰਮਜੀਤ ਨਸ਼ੇ ਦਾ ਆਦੀ ਸੀ।
ਦਰਅਸਲ ਉਹ ਆਪਣੀ ਪਤਨੀ ਨੂੰ ਪੇਕਿਆਂ ਤੋਂ ਮਿਲਣ ਵਾਲੀ ਜ਼ਮੀਨ ਲਈ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਬਲਵਿੰਦਰ ਕੌਰ ਦਾ ਕੋਈ ਭਰਾ ਨਾ ਹੋਣ ਕਾਰਨ ਉਸ ਦੇ ਮਾਪਿਆਂ ਨੇ 22 ਏਕੜ ਜ਼ਮੀਨ ਆਪਣੀਆਂ ਦੋਵੇਂ ਧੀਆਂ ਦੇ ਨਾਂ ਕਰ ਦਿੱਤੀ ਸੀ।
ਬਲਵਿੰਦਰ ਦੇ ਹਿੱਸੇ ਆਈ 11 ਏਕੜ ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਅਕਸਰ ਆਪਸ 'ਚ ਝਗੜਾ ਹੁੰਦਾ ਸੀ। ਅੱਜ ਵੀ ਮੁਲਜ਼ਮ ਕਰਮਜੀਤ ਨੇ ਪਹਿਲਾਂ ਚਾਕੂ ਨਾਲ ਬਲਵਿੰਦਰ 'ਤੇ ਹਮਲਾ ਕੀਤਾ ਤੇ ਬਾਅਦ 'ਚ ਉਸ ਦਾ ਗਲਾ ਵੱਢ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਮਾਪਿਆ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।