ਕੈਪਟਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੀਤੇ ਤਬਾਦਲੇ
ਏਬੀਪੀ ਸਾਂਝਾ | 04 Jun 2018 07:57 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ 6 ਆਈਏਐਸ,ਇਕ ਆਈਆਰਐਸ ਤੇ ਪੀਸੀਐਸ ਸਣੇ ਕੁੱਲ 8 ਪ੍ਰਸ਼ਾਸਨਿਕ ਅਧਿਕਾਰੀਆਂ ਦਾ ਫੇਰਬਦਲ ਕੀਤਾ ਹੈ। ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮਾਂ ਮੁਤਾਬਕ ਬਾਲ ਦਿਓ ਪੁਰੂਸ਼ਾਰਥਾ, ਅਰੁਣ ਸੇਖਰੀ, ਇੰਦੂ ਮਲਹੋਤਰਾ, ਤੇਜ ਪ੍ਰਤਾਪ ਸਿੰਘ ਫੂਲਕਾ, ਦੀਪਤੀ ਉੱਪਲ, ਵਿਸ਼ੇਸ਼ ਸਾਰਨੰਗਲ (ਸਾਰੇ ਆਈਏਐਸ), ਗਰਿਮਾ ਸਿੰਘ (ਆਈਆਰਐਸ) ਅਤੇ ਮੋਨੀਸ਼ ਕੁਮਾਰ(ਪੀਸੀਐਸ) ਨੂੰ ਨਵੇਂ ਵਿਭਾਗ ਅਲਾਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਈਏਐਸ ਐਮਕੇ ਅਰਵਿੰਦ ਕੁਮਾਰ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਫੇਰ ਬਦਲ ਦੀ ਪੂਰੀ ਸੂਚੀ ਹੇਠਾਂ ਦੇਖੀ ਜਾ ਸਕਦੀ ਹੈ।