ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ 'ਤੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ 21 ਆਈ.ਏ.ਐਸ. ਤੇ 14 ਪੀ.ਸੀ.ਐਸ. ਅਧਿਕਾਰੀਆਂ ਦੇ ਵਿਭਾਗ ਬਦਲ ਦਿੱਤੇ ਹਨ। 1984 ਬੈਚ ਦੇ ਸੀਨੀਅਰ ਅਧਿਕਾਰੀ ਕਰਨ ਬੀਰ ਸਿੰਘ ਸਿੱਧੂ ਨੂੰ ਸਮਾਜਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਚੀਫ਼ ਸਕੱਤਰ ਵਜੋਂ ਨਿਯੁਕਤ ਕਰ ਦਿੱਤਾ ਹੈ।
ਘਰੇਲੂ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਮੌਜੂਦਾ ਅਹੁਦੇ ਦੇ ਨਾਲ ਨਾਲ ਮਾਲੀਆ ਤੇ ਪੁਨਰਵਾਸ ਦੇ ਵਧੀਕ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। 1990 ਬੈਚ ਦੇ ਆਈ.ਏ.ਐਸ. ਅਧਿਕਾਰੀ ਦਾ ਕਾਰਜਭਾਰ ਘਟਾ ਕੇ ਵਿੱਤ ਵਿਭਾਗ ਤੇ ਨਵ ਤੇ ਨਵਿਆਉਣਯੋਗ ਊਰਜਾ ਸ੍ਰੋਤ ਦੇ ਪ੍ਰਿੰਸੀਪਲ ਸਕੱਤਰ ਵਿਭਾਗ ਤਕ ਸੀਮਤ ਕਰ ਦਿੱਤਾ ਗਿਆ ਹੈ।
ਆਈ.ਏ.ਐਸ. ਅਧਿਕਾਰੀ ਵੇਣੂੰ ਪ੍ਰਸਾਦ ਹੱਥ ਬਿਜਲੀ ਮਹਿਕਮੇ ਵੀ ਵਾਗਡੋਰ ਹੋਣ ਦੇ ਨਾਲ ਨਾਲ ਸਿੰਜਾਈ ਵਿਭਾਗ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਹੈ। ਰਾਕੇਸ਼ ਕੁਮਾਰ ਵਰਮਾ ਨੂੰ ਪੰਜਾਬ ਨਿਵੇਸ਼ ਬਿਊਰੋ ਦੀ ਕਮਾਨ ਵੀ ਸੰਭਾ ਦਿੱਤੀ ਗਈ ਹੈ।
ਇਨ੍ਹਾਂ ਤੋਂ ਇਲਾਵਾ ਵਿਕਾਸ ਪ੍ਰਤਾਪ, ਪਰਵੀਨ ਕੁਮਾਰ ਥਿੰਦ, ਬਖ਼ਤਾਵਰ ਸਿੰਘ, ਦਵਿੰਦਰ ਸਿੰਘ, ਦੀਪਤੀ ਉੱਪਲ, ਅਭੀਜੀਤ ਕਪਿਲਿਸ਼, ਅਦਿੱਤਿਆ ਉੱਪਲ, ਪਰਮਵੀਰ ਸਿੰਘ, ਸੰਦੀਪ ਕੁਮਾਰ ਤੇ ਧੀਰੇਂਦਰ ਕੁਮਾਰ ਤਿਵਾਰੀ ਸਮੇਤ 21 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਤੋਂ ਇਲਾਵਾ 14 ਪੀ.ਸੀ.ਐਸ. ਅਧਿਕਾਰੀਆਂ ਦੇ ਨਾਂ ਵੀ ਸੂਚੀ ਵਿੱਚ ਦਿੱਤੇ ਗਏ ਹਨ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਇਸ ਵਾਰ ਕੁੱਲ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।