ਨਵੀਂ ਦਿੱਲੀ: ਜੇਕਰ ਤੁਸੀਂ ਨੌਕਰੀ ਛੱਡਦਿਆਂ ਹੋਇਆਂ ਨੋਟਿਸ ਪੀਰੀਅਡ ਪੂਰਾ ਨਹੀਂ ਕੀਤਾ ਤਾਂ ਤਹਾਨੂੰ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ। GST ਅਥਾਰਿਟੀ ਦੇ ਤਾਜ਼ਾ ਫੈਸਲੇ ਮੁਤਾਬਕ ਜੇਕਰ ਕੋਈ ਕਰਮਚਾਰੀ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਨੌਕਰੀ ਛੱਡਦਾ ਹੈ ਤਾਂ ਉਸ ਦੇ ਫੁੱਲ ਐਂਡ ਫਾਇਨਲ ਪੇਮੈਂਟ 'ਤੇ 18 ਫੀਸਦ GST ਕੱਟ ਸਕਦਾ ਹੈ।

ਗੁਜਰਾਤ ਅਥਾਰਿਟੀ ਆਫ ਐਂਡਵਾਂਸ ਰੂਲਿੰਗ ਨੇ ਇਹ ਫੈਸਲਾ ਦਿੱਤਾ ਹੈ। ਇਸ ਮੁਤਾਬਕ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਜੇਕਰ ਨੌਕਰੀ ਛੱਡੀ ਤਾਂ ਤੁਹਾਡੇ ਫੁੱਲ ਐਂਡ ਫਾਇਨਲ ਪੇਮੈਂਟ 'ਚੋਂ 18 ਫੀਸਦ GST ਕੱਟੀ ਜਾਵੇਗੀ।

ਇਹ ਪੂਰਾ ਮਾਮਲਾ ਅਹਿਮਦਾਬਾਦ ਦੀ ਐਕਸਪੋਰਟ ਕੰਪਨੀ ਐਮਨੀਲ ਫਾਰਮਾ (Amneal Pharma) ਦੇ ਕਰਮਚਾਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ। GST ਅਥਾਰਿਟੀ ਦਾ ਇਹ ਫੈਸਲਾ ਕੰਪਨੀ ਦੇ ਇੱਕ ਕਰਮਚਾਰੀ ਦੇ ਤਿੰਨ ਮਹੀਨੇ ਦਾ ਨੋਟਿਸ ਪੀਰੀਅਡ ਸਰਵ ਕੀਤੇ ਬਗੈਰ ਨੌਕਰੀ ਛੱਡਣ 'ਤੇ ਆਇਆ ਹੈ।

GST ਅਥਾਰਿਟੀ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਹ ਰਕਮ GST ਐਕਟ ਤਹਿਤ ਐਲਵਾਇ ਐਗਜ਼ਾਮੀਨੇਸ਼ਨ ਤਹਿਤ ਨਹੀਂ ਹੈ। ਲਿਹਾਜ਼ਾ ਨੋਟਿਸ ਪੀਰੀਅਡ ਨਾ ਪੂਰਾ ਕਰਨ ਦੀ ਸ਼ਰਤ 'ਤੇ 18 ਫੀਸਦ GST ਚੁਕਾਉਣਾ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ