ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ



Punjab News: ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਨਾ ਕੋਈ ਹਮੇਸ਼ਾ ਦੋਸਤ ਰਹਿੰਦਾ ਹੈ ਤੇ ਨਾ ਹੀ ਦੁਸ਼ਮਣ। ਰਾਜਨੀਤੀ ਵਿੱਚ ਸ਼ਹ ਤੇ ਮਾਤ ਦਾ ਖੇਡ ਚੱਲਦਾ ਹੀ ਰਹਿੰਦਾ ਹੈ। ਜੇ ਸ਼੍ਰੋਮਣੀ ਅਕਾਲੀ ਦਲ (SAD) ਤੇ ਭਾਰਤੀ ਜਨਤਾ ਪਾਰਟੀ (BJP) ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵਾਂ ਵਿਚਾਲੇ ਕੁਝ ਅਜਿਹਾ ਹੀ ਚੱਲ ਰਿਹਾ ਹੈ। ਦੋ ਸਾਲ ਪਹਿਲਾਂ ਕਿਸਾਨ ਅੰਦੋਲਨ (Farmers Protest) ਦੌਰਾਨ ਟੁੱਟਿਆ ਬੀਜੇਪੀ-ਅਕਾਲੀ ਦਲ ਗਠਜੋੜ ਇੱਕ ਵਾਰ ਫਿਰ ਜੁੜਨ ਲਈ ਤਿਆਰ ਹੈ।


2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਮੁੜ ਬਦਲਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ-ਭਾਜਪਾ ਗਠਜੋੜ (BJP-SAD alliance) ਦੀ ਸਾਰੀ ਰਣਨੀਤੀ ਬਣਾ ਚੁੱਕਾ ਹੈ। ਸਿਰਫ਼ ਰਸਮੀ ਐਲਾਨ ਬਾਕੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਜੇ ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਦਾ ਮੁੜ ਐਲਾਨ ਹੋ ਜਾਂਦਾ ਹੈ ਤਾਂ ਪੰਜਾਬ ਦੀ ਸਿਆਸਤ (Punjab Politics) 'ਚ ਕੀ ਬਦਲਾਅ ਆਉਣਗੇ? ਆਓ 5 ਪੁਇੰਆਟਾਂ ਵਿੱਚ ਸਮਝਦੇ ਹਾਂ...


1. ਇਕ ਪਾਸੇ ਜਿੱਥੇ ਬੀਜੇਪੀ ਵੱਲੋਂ ਵਾਰ-ਵਾਰ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੂੰ ਖੇਤਰੀ ਪਾਰਟੀਆਂ ਤੋਂ ਕੋਈ ਲਾਭ ਨਹੀਂ ਮਿਲਦਾ, ਪਰ ਅਸਲੀਅਤ ਕੋਈ ਹੋਰ ਹੀ ਹੈ। ਜਿੱਥੇ ਵਿਰੋਧੀ ਪਾਰਟੀਆਂ ਮਹਾਗਠਜੋੜ ਰਾਹੀਂ ਆਪਣੇ ਆਪ ਨੂੰ ਮਜ਼ਬੂਤ ​​ਬਣਾ ਰਹੀਆਂ ਹਨ। ਉੱਥੇ ਹੀ ਬੀਜੇਪੀ ਵੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੀ ਹੈ।


2. ਅਕਾਲੀ ਦਲ ਗਠਜੋੜ ਤੋਂ ਵੱਖ ਹੋ ਕੇ ਆਪਣੀ ਸਿਆਸੀ ਜ਼ਮੀਨ ਗੁਆ ਚੁੱਕਾ ਹੈ। ਗਠਜੋੜ ਤੋਂ ਵੱਖਰੇ ਹੋ ਕੇ ਵਿਧਾਨ ਸਭਾ ਚੋਣਾਂ ਹੋਣ, ਚਾਹੇ ਜਲੰਧਰ ਉਪ ਚੋਣ, ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਅਕਾਲੀ ਦਲ ਮੁੜ ਬੀਜੇਪੀ ਨਾਲ ਮਿਲ ਕੇ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨਾ ਚਾਹੁੰਦੀ ਹੈ। 


3. ਬੀਜੇਪੀ ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਮਜ਼ਬੂਤੀ ਨਾਲ ਸਾਹਮਣਾ ਕਰਨਾ ਚਾਹੁੰਦੀ ਹੈ। ਕਿਉਂਕਿ ਉਹ ਜਲੰਧਰ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਤੋਂ ਸਮਝ ਗਈ ਹੈ ਕਿ ਉਹ ਪੰਜਾਬ ਵਿਚ ਆਪਣੇ ਦਮ 'ਤੇ ਨਹੀਂ ਜਿੱਤ ਸਕਦੀ। ਇਸੇ ਕਰਕੇ ਅਕਾਲੀ ਦਲ ਹੁਣ ਦੁੱਗਣੀ ਤਾਕਤ ਨਾਲ ਮੈਦਾਨ ਵਿੱਚ ਉਤਰਨਾ ਚਾਹੁੰਦਾ ਹੈ।


4. ਇੱਕ ਪਾਸੇ ਜਿੱਥੇ ਪੰਜਾਬ ਵਿੱਚ ਬੀਜੇਪੀ ਵੱਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਥਾਂ ਸੁਨੀਲ ਜਾਖੜ ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ ਤਾਂ ਹੁਣ ਪੰਜਾਬ ਵਿੱਚ ਕਿਸੇ ਮੋਰਚੇ 'ਚ ਬੀਜੇਪੀ ਕਮਜ਼ੋਰ ਨਹੀਂ ਪੈਣਾ ਚਾਹੁੰਦੀ। ਇਸ ਲਈ ਸੁਨੀਲ ਜਾਖੜ ਦੇ ਤਜ਼ਰਬੇ ਅਤੇ ਪੰਜਾਬ ਵਿੱਚ ਅਕਾਲੀ ਦਲ ਦੀ ਪਕੜ ਨਾਲ ਬੀਜੇਪੀ ਮਜ਼ਬੂਤ ਸਥਿਤੀ ਵਿੱਚ ਆਉਣਾ ਚਾਹੁੰਦੀ ਹੈ।


5. ਕਿਸਾਨ ਕਾਨੂੰਨਾਂ ਦੀ ਵਜ੍ਹਾ ਨਾਲ ਬੀਜੇਪੀ ਅਤੇ ਕਿਸਾਨਾਂ ਵਿਚਾਲੇ ਦੂਰੀ ਘਟਾਉਣ ਲਈ ਭਾਜਪਾ ਅਕਾਲੀ ਦਲ ਦਾ ਸਮਰਥਨ ਚਾਹੁੰਦੀ ਹੈ। ਭਾਜਪਾ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਅਕਾਲੀ ਦਲ ਦੇ ਵੋਟ ਬੈਂਕ ਦਾ ਫਾਇਦਾ ਮਿਲ ਸਕਦਾ ਹੈ। ਅਕਾਲੀ ਦਲ ਕਿਸਾਨਾਂ ਤੇ ਬੀਜੇਪੀ ਦੇ ਵਿਚਾਲੇ ਪਏ ਪਾੜੇ ਨੂੰ ਘਟ ਕਰਨ ਦਾ ਕੰਮ ਕਰੇਗੀ।