ਫਾਜ਼ਿਲਕਾ: ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪੰਜਾਬ ਤੇ ਰਾਜਸਥਾਨ ਪੁਲਿਸ ਵਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਪੰਜਾਬ ਰਾਜਸਥਾਨ ਸਰਹੱਦ ਨੇੜਿਉਂ ਲੰਘਦੀ ਗੰਗ ਕੈਨਾਲ ਦੇ ਨੇੜੇ ਸਥਿਤ ਪਿੰਡ 500 ਐਲ ਐਨ ਪੀ 'ਚ ਛਾਪੇਮਾਰੀ ਕੀਤੀ ਅਤੇ ਗੰਗ ਕੈਨਾਲ ਦੇ ਨਾਲ ਲਗਦੇ ਖੇਤਰ ਵਿੱਚ ਜਮੀਨ ਹੇਠਾਂ ਦੱਬੀ ਗਈ 30 ਹਜ਼ਾਰ ਲੀਟਰ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ।


ਇਹ ਸ਼ਰਾਬ ਨਹਿਰ ਦੇ ਕੰਢਿਆਂ 'ਤੇ ਜ਼ਮੀਨ ਹੇਠ ਝਾੜੀਆਂ 'ਚ ਲੁਕੋਈ ਗਈ ਸੀ ਜਿਸਨੂੰ ਜੇਸੀਬੀ ਦੀ ਮਦਦ ਨਾਲ ਪੁੱਟ ਕੇ ਕੱਢਿਆ ਗਿਆ। ਪੰਜਾਬ ਤੇ ਰਾਜਸਥਾਨ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਕੀਤੇ ਗਏ ਇਸ ਸਾਂਝੇ ਅਪ੍ਰੇਸ਼ਨ ਦੌਰਾਨ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ ਢਾਈ ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ।


ਇਸ ਬਾਰੇ ਰਾਜਸਥਾਨ ਦੇ ਥਾਣਾ ਹਿੰਦੁਮਾਲਕੋਟ ਪ੍ਰਭਾਰੀ ਰਾਮ ਪ੍ਰਤਾਪ ਅਤੇ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੁਈਆ ਸਰਵਰ ਪ੍ਰਭਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਇਸ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸਾਂਝਾ ਅਪ੍ਰੇਸ਼ਨ ਸਮੇਂ ਸਮੇਂ 'ਤੇ ਚਲਾਇਆ ਜਾਂਦਾ ਹੈ ਅਤੇ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ ਢਾਈ ਲੱਖ ਲੀਟਰ ਨਾਜਾਇਜ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ