illegal mining: ਕਪੂਰਥਲਾ (kapurthala )ਵਿੱਚ ਸੀਮਿੰਟ ਦੇ ਪਾਇਪ ਬਣਾਉਣ ਵਾਲੀ ਫੈਕਟਰੀ ਦੇ ਪਿੱਛੇ ਚੱਲ ਰਹੀ ਗ਼ੈਰਕਾਨੂੰਨੀ ਮਾਇਨਿੰਗ (illegal mining )ਦੇ ਆਰੋਪ ਵਿੱਚ 2 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਸਲਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਦੂਜਾ ਹਾਲੇ ਫ਼ਰਾਰ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਰੇਤੇ ਨਾਲ ਭਰੇ ਹੋਏ ਟਿੱਪਰ ਤੇ ਵਰਤੀ ਜਾ ਰਹੀ ਹੋਰ ਮਸ਼ਿਨਰੀ ਨੂੰ ਜ਼ਬਤ ਕੀਤਾ ਹੈ।


ਨੈਸ਼ਲਨ ਗ੍ਰੀਨ ਟ੍ਰਿਬੂਨਲ(NGT) ਦੇ ਆਦੇਸ਼ਾਂ ਮੁਤਾਬਕ, ਜ਼ਬਤ ਕੀਤੇ ਵਾਹਨਾਂ ਤੇ 3 ਤੋਂ 4 ਲੱਖ ਦਾ ਜੁਰਮਾਨਾ ਕੀਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਇਨਿੰਗ ਕਰਨ ਵਾਲੇ ਕਾਂਗਰਸ ਨੇਤਾ ਓਂਕਾਰ ਸਿੰਘ ਦੇ ਖ਼ਾਸ ਦੱਸੇ ਜਾ ਰਹੇ ਹਨ। ਇਹ ਵੀ ਗੱਲ ਕਹੀ ਜਾ ਰਹੀ ਹੈ ਜਿਸ ਜ਼ਮੀਨ ਤੇ ਮਾਇਨਿੰਗ ਕੀਤੀ ਜਾ ਰਹੀ ਸੀ ਉਹ ਪੰਚਾਇਤੀ ਜ਼ਮੀਨ ਹੈ।


ਇਹ ਵੀ ਪੜ੍ਹੋ: ਜਲਾਲਾਬਾਦ ਬੰਬ ਧਮਾਕੇ ਦਾ ਫਰਾਰ ਚੱਲ ਰਿਹਾ ਦੋਸ਼ੀ ਗ੍ਰਿਫਤਾਰ , ਬੀਕਾਨੇਰ ਦੇ ਖਾਰਾ 'ਚ ਕਰਦਾ ਸੀ ਮਜ਼ਦੂਰੀ


ਮਾਫੀਆ ਰਾਜ ਨੂੰ ਖ਼ਤਮ ਕਰਨ ਲਈ ਸਰਕਾਰ ਯਤਨਸ਼ੀਲ- ਕਟਾਰੂਚੱਕ


ਮੰਤਰੀ ਲਾਲ ਚੰਦ ਕਟਾਰੁਚੱਕ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾ ਮਾਫੀਆ ਰਾਜ਼ ਸੀ ਜਿਸ ਨੂੰ ਖ਼ਤਮ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ ਉਨ੍ਹਾਂ  ਨੇ ਕਿਹਾ ਪੰਜਾਬ ਦੇ ਵਿੱਚ ਮਾਈਨਿੰਗ ਮਾਫ਼ੀਆ ਨੂੰ ਵੀ ਖ਼ਤਮ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਅਤੇ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨ ਦੇ ਲਈ ਬਣਾਈ ਗਈ ਮਾਈਨਿੰਗ ਪਾਲਸੀ ਜਲਦ ਜਾਰੀ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰਨ ਦੇ ਲਈ 336 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅੱਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸਾਰੇ ਮੁਲਜ਼ਮਾਂ ਨੂੰ ਜਲਦ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।