Bikram Majithia: ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਬਕਾ ਅਕਾਲੀ ਲੀਡਰ ਬਿਕਰਮ ਮਜੀਠੀਆ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਮਗਰੋਂ ਬਿਕਰਮ ਮਜੀਠੀਆ ਖਿਲਾਫ ਐਲਓਸੀ ਜਾਰੀ ਕੀਤੀ ਗਈ ਹੈ। ਇਹ ਐਲਓਸੀ ਮਜੀਠੀਆ ਦੇ ਵਿਦੇਸ਼ ਭੱਜਣ ਦੀਆਂ ਅਟਕਲਾਂ ਦਰਮਿਆਨ ਇਮੀਗ੍ਰੇਸ਼ਨ ਬਿਊਰੋ ਵੱਲੋਂ ਜਾਰੀ ਕੀਤੀ ਗਈ ਹੈ। ਹੁਣ ਮਜੀਠੀਆ ਦੇ ਦੇਸ਼ ਤੋਂ ਬਾਹਰ ਜਾਣ 'ਤੇ ਨਜ਼ਰ ਰੱਖੀ ਜਾਵੇਗੀ।


ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਕੇਸ ਦਰਜ ਹੋਣ ਮਗਰੋਂ ਬਿਕਰਮ ਮਜੀਠੀਆ ਵਿਦੇਸ਼ ਦੌੜ ਸਕਦੇ ਹਨ। ਇਸ ਲਈ ਉਨ੍ਹਾਂ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਮਜੀਠੀਆ ਹੁਣ ਦੇਸ਼ ਨਹੀਂ ਛੱਡ ਸਕਣਗੇ। ਹਵਾਈ ਅੱਡਿਆਂ ਉੱਪਰ ਹੁਣ ਖਾਸ ਨਜ਼ਰ ਰਹੇਗੀ।



ਦੱਸ ਦਈਏ ਕਿ ਡਰੱਗ ਰੈਕੇਟ (Drug Racket) ਵਿੱਚ ਕੇਸ ਦਰਜ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਪੰਜਾਬ ਪੁਲਿਸ ਦੀ ਤਿੰਨ ਮੈਂਬਰੀ SIT ਮਜੀਠੀਆ ਦੀ ਭਾਲ ਕਰ ਰਹੀ ਹੈ। ਇਸ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਹਨ, ਜਦਕਿ ਉਨ੍ਹਾਂ ਨਾਲ ਡੀਐਸਪੀ ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ 'ਤੇ ਵੀ ਨਾਲੋਂ-ਨਾਲ ਛਾਪੇਮਾਰੀ (Raid on Majithia Places) ਕੀਤੀ, ਪਰ ਉਹ ਨਹੀਂ ਮਿਲਿਆ।



ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੇਸ ਦਰਜ ਕਰਨ ਵਾਲੀ ਹੈ, ਇਸ ਬਾਰੇ ਮਜੀਠੀਆ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਉਸ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸੀ।



ਚੋਣਾਂ ਦੇ ਐਲਾਨ 'ਚ ਕੁਝ ਦਿਨ ਰਹਿ ਜਾਣ ਕਰਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਗਾਤਾਰ ਮਜੀਠੀਆ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਨਸ਼ਿਆਂ ਦੇ ਮੁੱਦੇ 'ਤੇ ਆਪਣੀ ਸਰਕਾਰ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਕਾਨੂੰਨੀ ਰਸਤੇ ਰਾਹੀਂ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।



ਇਹ ਵੀ ਪੜ੍ਹੋ: Revolution in Potato Farming: ਆਲੂ ਦੀ ਖੇਤੀ 'ਚ ਨਵੀਂ ਕ੍ਰਾਂਤੀ! ਹੁਣ ਬਗੈਰ ਜ਼ਮੀਨ ਤੋਂ ਹੀ ਹਵਾ 'ਚ ਉਗਣਗੇ ਆਲੂ, ਝਾੜ 10 ਗੁਣਾ ਵੱਧ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904