Punjab News : 24 ਘੰਟਿਆਂ 'ਚ ਕਾਂਗਰਸ 'ਚੋਂ ਭਾਜਪਾ ਤੇ ਭਾਜਪਾ 'ਚੋਂ ਮੁੜ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਭਗਵੰਤਪਾਲ ਸਿੰਘ ਸੱਚਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਮਜੀਠਾ ਹਲਕੇ 'ਚ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਿਹਾ ਸੀ। ਪਾਰਟੀ ਨੇ ਟਿਕਟ ਜਗਵਿੰਦਰਪਾਲ ਸਿੰਘ ਜੱਗਾ (Jagwinderpal Singh Jagga) ਨੂੰ ਦਿੱਤੀ।



ਜਿਸ ਕਰਕੇ ਮੇਰੇ ਅਤੇ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ 'ਚ ਕਾਫੀ ਰੋਸ ਸੀ ਤੇ ਇਸੇ ਰੋਸ ਕਰਕੇ ਮੈਂ ਭਾਜਪਾ 'ਚ ਬਿਨਾਂ ਸ਼ਰਤ ਸ਼ਾਮਲ ਹੋ ਗਿਆ। ਭਾਵੇਂ ਜਲਦਬਾਜ਼ੀ 'ਚ ਲਏ ਇਸ ਫੈਸਲੇ ਦਾ ਤਾਂਉਮਰ ਦੁੱਖ ਰਹੇਗਾ ਪਰ ਪਾਰਟੀ ਨੂੰ ਉਨਾਂ ਦੀ ਮਿਹਨਤ ਨੂੰ ਨਜਰਅੰਦਾਜ਼ ਨਹੀਂ ਸੀ ਕਰਨਾ ਚਾਹੀਦਾ।

ਸੱਚਰ ਨੇ ਕਿਹਾ ਉਨਾਂ ਦੇ ਭਾਜਪਾ ਦੇ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਡਿਪਟੀ ਸੀਅੇੈਮ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆਂ  ਨੇ ਉਨਾਂ ਨੂੰ ਸਮਝਾਇਆ ਤੇ ਉਨਾਂ ਨੇ ਮੁੜ ਕਾਂਗਰਸ 'ਚ ਵਾਪਸੀ ਕੀਤੀ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨਾਂ ਦੀ ਮਜੀਠਾ ਤੋਂ ਉਮੀਦਵਾਰੀ 'ਤੇ ਮੁੜ ਵਿਚਾਰ ਕਰੇਗੀ। 

ਇਸੇ ਤਹਿਤ ਹੀ ਅੱਜ ਚੰਡੀਗੜ 'ਚ ਸ਼ਾਮ ਪੰਜ ਵਜੇ ਮੀਟਿੰਗ ਚ ਮੈਨੂੰ ਬੁਲਾਇਆ ਗਿਆ ਹੈ ਜਿਸ 'ਚ ਹਰੀਸ਼ ਚੌਧਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ ਹੋਣਗੇ ਤੇ ਪਾਰਟੀ ਨੇ ਭਰੋਸਾ ਦਿਵਾਇਆ ਹੈ ਕਿ ਉਨਾਂ ਦੀ ਹੱਕ'ਰਸੀ ਕਰਵਾਈ ਜਾਵੇਗੀ ਤੇ ਇਸ ਤੋਂ ਬਾਅਦ ਜੋ ਫੈਸਲਾ ਉਨਾਂ ਦੇ ਵਰਕਰ ਕਰਨਗੇ ਮਨਜੂਰ ਹੋਵੇਗਾ।


ਇਹ ਵੀ ਪੜ੍ਹੋ : ਪੈਸੇ ਖੁੱਲ੍ਹੇ ਕਰਵਾਉਣ ਲਈ ਖਰੀਦੀ ਲਾਟਰੀ, ਮਿਲਿਆ ਕਰੋੜਾਂ ਦਾ ਜੈਕਪਾਟ, ਰਾਤੋ-ਰਾਤ ਕਰੋੜਪਤੀ ਬਣ ਗਏ ਪੇਂਟਰ ਦੀ ਕਹਾਣੀ
Punjab Election: ਬੀਜੇਪੀ ਗੱਠਜੋੜ ਨੂੰ ਪੰਜਾਬ 'ਚ ਮਿਲ ਸਕਦੀ ਵੱਡੀ ਕਾਮਯਾਬੀ, ਬੈਂਸ ਬਦਰਜ਼ ਵੀ ਬਣ ਸਕਦੇ ਹਿੱਸਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904